ਬੱਸੀ ਪਠਾਣਾ, 7 ਅਪੈ੍ਰਲ : ਸ੍ਰੀ ਰਾਮਲੀਲਾ ਕਮੇਟੀ ਬੱਸੀ ਪਠਾਣਾ ਵਲੋਂ ਪ੍ਰਧਾਨ ਅਜੈ ਸਿੰਗਲਾ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ ਵਿਚ ਸ੍ਰੀ ਰਾਮ ਜਨਮ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਸਮਾਜ ਸੇਵੀ ਪ੍ਰਦੀਪ ਮਲਹੋਤਰਾ ਮੁੱਖ ਮਹਿਮਾਨ ਯਜਮਾਨ ਵਜੋਂ ਅਤੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪ ਮੁੱਖ ਮਹਿਮਾਨ, ਰਾਜ ਕੁਮਾਰ ਸ਼ਰਮਾ ਡੀ. ਐਸ. ਪੀ. ਬੱਸੀ ਪਠਾਣਾ, ਕੌਂਸਲਰ ਰਾਜ ਕੁਮਾਰ ਪੁਰੀ, ਮੇਜਰ ਸਿੰਘ ਸੋਹੀ, ਬਲਵੀਰ ਸਿੰਘ, ਕੇਵਲ ਕੁਮਾਰ, ਜਸ਼ਨ ਕੁਮਾਰ, ਦੀਪਕ ਮਿੱਤਲ ਅਤੇ ਇੰਦਰਪਾਲ ਸ਼ਰਮਾ ਵਿਸ਼ੇਸ਼ ਮਹਿਮਾਹਨ ਵਜੋਂ ਮੌਜੂਦ ਸਨ ।
ਸਾਨੂੰ ਸਾਰਿਆਂ ਨੂੰਪ੍ਰਭੂ ਸ੍ਰੀ ਰਾਮ ਜੀ ਦੇ ਦਰਸਾਏ ਰਾਹ ਤੇ ਚੱਲਣਾ ਚਾਹੀਦੈ : ਪ੍ਰਦੀਪ ਮਲਹੋਤਰਾ
ਇਸ ਮੌਕੇ ਗੱਲਬਾਤ ਦੌਰਾਨ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਦੱਸਿਆ ਕਿ ਸ੍ਰੀ ਰਾਮ ਨੌਮੀ ਉਤਸਵ ਮੌਕੇ 28 ਮਾਰਚ ਤੋਂ 5 ਅਪੈ੍ਰਲ ਤੱਕ ਅਗਰਵਾਲ ਧਰਮਸ਼ਾਲਾ ਵਿਚ ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ । ਸਭ ਤੋਂ ਪਹਿਲਾਂ ਪੰਡਤ ਮਨੀਸ਼ ਸ਼ਰਮਾ ਜੀ ਵਲੋਂ ਪੂਰੇ ਵਿਧੀ ਵਿਧਾਨ ਨਾਲ ਸ੍ਰੀ ਰਾਮ ਜਨਮ ਉਤਸਵ ਦੇ ਮੌਕੇ ਹਵਨ ਯੱਗ ਕਰਵਾਇਆ ਗਿਆ ਅਤੇ ਕਥਾਵਾਚਕ ਸਤੀਸ਼ ਕੌਸਿ਼ਕ ਜੀ ਮਹਾਰਾਜ ਵਲੋਂ ਸ੍ਰੀ ਰਾਮ ਨਾਮ ਦਾ ਗੁਣਗਾਣ ਕੀਤਾ ਗਿਆ, ਜਿਸਨੇ ਭਗਤਾਂ ਨੂੰ ਝੂੰਮਣ ਨੂੰ ਮਜਬੂਰ ਕਰ ਦਿੱਤਾ ਅਤੇ ਹਾਜ਼ਰ ਸਮੁੱਚੇ ਭਗਤਾਂ ਨੇ ਇਸ ਉਤਸਵ ਦਾ ਆਨੰਦ ਲਿਆ ।
ਕੰਜਕ ਪੂਜਾ, ਬ੍ਰਹਮ ਭੋਜ ਅਤੇ ਆਰਤੀ ਉਪਰੰਤ ਭਗਤਾਂ ਲਈ ਭੰਡਾਰੇ ਦਾ ਇੰਤਜਾਮ ਵੀ ਕੀਤਾ ਗਿਆ
ਦੁਪਹਿਰ ਠੀਕ 12 ਵਜੇ ਪੰਡਤ ਮਨੀਸ਼ ਸ਼ਰਮਾ, ਸੰਤ ਸਿ਼ਵਾਨੰਦ ਜੀ ਮਹਾਰਾਜ ਅਤੇ ਸੱਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ ਵਲੋਂ ਪੂਰੇ ਵਿਧੀ ਵਿਧਾਨ ਨਾਲ ਮੁੱਖ ਯਜਮਾਨ ਵਲੋ਼ ਸ੍ਰੀ ਰਾਮ ਦਾ ਅਭਿਸ਼ੇਕ ਕਰਵਾਇਆ ਗਿਆ । ਕੰਜਕ ਪੂਜਾ, ਬ੍ਰਹਮ ਭੋਜ ਅਤੇ ਆਰਤੀ ਉਪਰੰਤ ਭਗਤਾਂ ਲਈ ਭੰਡਾਰੇ ਦਾ ਇੰਤਜਾਮ ਵੀ ਕੀਤਾ ਗਿਆ। ਕਮੇਟੀ ਵਲੋਂ ਸਮੁੱਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਵਿਸ਼ਾਲ ਕਲਸ਼ ਯਾਤਰਾ ਵਿਚ ਭਾਗ ਲੈਣ ਵਾਲੀਆਂ ਔਰਤਾਂ ਨੂੰ ਵੀ ਸਨਮਾਨਤ ਕੀਤਾ ਗਿਆ । ਮੁੱਖ ਯਜਮਾਨ ਪ੍ਰਦੀਪ ਮਲਹੋਤਰਾ ਅਤੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਸ੍ਰੀ ਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਹੈ, ਜਿਸਨੇ ਸ੍ਰੀ ਰਾਮ ਜਨਮ ਉਤਸਵ ਦੇ ਮੌਕੇ 9 ਰੋਜ਼ਾ ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ। ਸਾਨੂੰ ਸਾਰਿਆਂ ਨੂੰ ਪ੍ਰਭੂ ਸ੍ਰੀ ਰਾਮ ਜੀ ਦੇਦਰਸਾਏ ਰਾਹ ਤੇ ਚੱਲਣਾ ਚਾਹੀਦਾ ਹੈ ਅਤੇ ਜੋ ਸਿੱਖਿਆ ਵੀ ਰਾਮਾਇਣ ਤੋਂ ਸਾਨੂੰ ਸਾਰਿਆਂ ਨੂੰ ਮਿਲਦੀ ਹੈ ਨੂੰ ਆਪਣੇ ਜੀਵਨ ਵਿਚ ਅਪਣਾਉਣੀ ਚਾਹੀਦੀ ਹੈ।
ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਕਰਦੀ ਹੈ
ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾ ਜਿਨ੍ਹਾਂ ਭਗਤਾਂ ਨੇ ਸ੍ਰੀ ਰਾਮ ਕਥਾ ਅਤੇ ਸ੍ਰੀ ਰਾਮ ਜਨਮ ਉਤਸਵ ਵਿਚ ਆਪਣਾ ਸਹਿਯੋਗ ਦਿੱਤਾ ਹੈ ਕਮੇਟੀ ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਕਰਦੀ ਹੈ। ਇਸ ਮੌਕੇ ਕਥਾ ਵਿਆਸ ਸਤੀਸ਼ ਕੌਸਿ਼ਕ ਜੀ ਮਹਾਰਾਜ ਅਤੇ ਉਨ੍ਹਾਂ ਦੇ ਸਾਥੀਆਂ, ਸਮੁੱਚੇ ਧਾਰਮਿਕ, ਸਮਾਜਿਕ ਸੰਸਥਾਵਾਂ, ਕਮੇਟੀ ਮੈਂਬਰਾਂ ਅਤੇ ਸਮੁੱਚੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਪ੍ਰਗਟ ਕੀਤਾ ਗਿਆ। ਇਸ ਮੌਕੇ ਬਲਰਾਮ ਚਾਵਲਾ, ਅਨਿਲ ਜੈਨ, ਗੁਰਵਿੰਦਰ ਮਿੰਟੂ, ਰਵਿੰਦਰ ਰੰਮੀ, ਨੀਰਜ ਮਲਹੋਤਰਾ, ਪ੍ਰਵੀਨ ਕਪਿਲ, ਸਿ਼ਆਮ ਗੌਤਮ, ਨਰੇਸ਼ ਵਰਮਾ, ਮਨਪ੍ਰੀਤ ਸਿੰਘ ਸ਼ਾਹੀ, ਭਾਰਤ ਭੂਸ਼ਣ ਸ਼ਰਮਾ, ਜਵਾਹਰ ਲਾਲ, ਅਕਸੈ ਧੀਮਾਨ, ਪ੍ਰਵੀਨ ਭਾਟੀਆ, ਪ੍ਰੀਤਮ ਰਬੜ, ਰਾਜ ਕੁਮਾਰ ਵਧਵਾ, ਨਰਵੀਰ ਧੀਮਾਨ, ਵਿਨੋਦ ਸ਼ਰਮਾ, ਰਵੀਸ਼ ਅਰੋੜਾ, ਕੁਲਦੀਪ ਕਿੱਪੀ, ਇੰਦਰਜੀਤ ਇੰਦਰੀ, ਨਿਤੀਸ਼ ਸ਼ਰਮਾ, ਸੁਮਿਤ ਜੈਨ, ਵਿਸ਼ਾਲ ਕੁਮਾਰ, ਪ੍ਰਦੀਪ ਮਲਹੋਤਰਾ, ਰਾਜ ਕਮਲ ਸ਼ਰਮਾ, ਰਮੇਸ਼ ਮਲਹੋਤਰਾ, ਬਬਲਜੀਤ ਪਨੇਸਰ, ਰਵਿੰਦਰ ਰਿੰਕੂ, ਰਾਕੇਸ਼ ਗੁਪਤਾ, ਲਖਵੀਰ ਸਿੰਘ, ਪਵਨ ਬਾਂਸਲ, ਅਨਿਲ ਸ਼ਰਮਾ, ਰੁਪਿੰਦਰ ਸੁਰਜਨ, ਭਾਰਤ ਭੂਸ਼ਣ ਸਚਦੇਵਾ, ਮਨੋਜ ਸ਼ਰਮਾ, ਰਾਜੇਸ਼ ਸ਼ਰਮਾ, ਮਨੋਜ ਕੁਮਾਰ, ਦੁਸ਼ਯੰਤ ਸ਼ੁਕਲਾ, ਹਿਤੇਸ਼ ਸ਼ੁਕਲਾ, ਨੰਦ ਲਾਲ, ਪ੍ਰੇਮ ਪ੍ਰਕਾਸ਼ ਸ਼ਰਮਾ, ਹਰਬੰਸ ਲਾਲ, ਸਤਪਾਲ ਭਨੋਟ, ਕ੍ਰਿਸ਼ਨ ਮਲਹੋਤਰਾ, ਰਮੇਸ਼ ਕੁਮਾਰ, ਹਰਪ੍ਰੀਤ ਪਨੇਸਰ ਆਦਿ ਪਤਵੰਤੇ ਸੱਜਣ ਮੌਜੂਦ ਸਨ ।



