ਪਟੇਲ ਮੈਮੋਰੀਅਲ ਦੀ ਚੋਣਾ ਤੋਂ ਬਾਅਦ ਸਿਆਸੀ ਪਾਰਾ ਭਖਿਆ

ਪਟੇਲ ਮੈਮੋਰੀਅਲ ਦੀ ਚੋਣਾ ਤੋਂ ਬਾਅਦ ਸਿਆਸੀ ਪਾਰਾ ਭਖਿਆ

ਪਟਿਆਲਾ, 10 ਅਪ੍ਰੈਲ : ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੀਆਂ ਚੋਣਾਂ ਤੋਂ ਬਾਅਦ ਸੱਤਾ ਧਿਰ ਵੱਲੋਂ ਪ੍ਰਧਾਨਗੀ ਪਦ ਦੇ ਲਈ ਖੜੇ ਕੀਤੇ ਗਏ ਉਮੀਦਵਾਰ ਦੀ ਹਾਰ ਅਤੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਉਮੀਦਵਾਰ ਦੀ ਜਿੱਤ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਸੱਤਾ ਧਿਰ ਦੀ ਕਾਫੀ ਕਿਰਕਰੀ ਹੋ ਰਹੀ ਹੈ ਜਿਸ ਦੇ ਚਲਦਿਆਂ ਅੱਜ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਐਲਾਨ ਕੀਤਾ ਹੈ ਕਿ ਜੇਕਰ ਸੱਤਾਧਾਰੀ ਧਿਰ ਨੇ ਕੋਈਧਕਾਸ਼ਾਹੀ ਕੀਤੀ ਤਾਂ ਅਸੀ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜਕਾਵਾਂਗੇ ।

ਪਟੇਲ ਮੈਂਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਸੰਵਿਧਾਨ ਦੇ ਉਲਟ ਕੋਈ ਵੀ ਕਾਰਵਾਈ ਹੋਈ ਤਾਂ ਕੋਰਟ ਦਾ ਦਰਵਾਜਾ ਖੜਕਾਵਾਂਗੇ : ਹਰਦਿਆਲ ਕੰਬੋਜ

ਕੰਬੋਜ ਨੇ ਕਿਹਾ ਕਿ ਪਟੇਲ ਕਾਲਜ ਮੈਨੇਜਮੈਂਟ ਸੋਸਾਇਟੀ ਦੀ ਚੋਣ ਹਾਰਨ ਤੋਂ ਬਾਅਦ ਸੋਸਾਇਟੀ ਦੇ ਕਈ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸੱਤਾਧਾਰੀ ਧਿਰ ਵੱਲੋਂ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਕੁਝ ਮੈਂਬਰਾਂ ਨੂੰ ਸੁਸਾਇਟੀ ਬਾਹਰ ਕਰਨ ਦੇ ਲਈ ਕਈ ਸੋਸਾਇਟੀ ਦੇ ਮੈਂਬਰਾਂ ਨੂੰ ਦਸਖ਼ਤ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜਦਕਿ ਕਾਗਜ਼ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜੋ ਕਿ ਲੋਕਤੰਤਰ ਦੇ ਨਾਲ ਸਰਾਸਰ ਧੱਕਾ ਹੈ।
ਉਨਾਂ ਦਾ ਦਾਅਵਾ ਹੈ ਕਿ ਇਹ ਸਾਰੀ ਕਾਰਵਾਈ ਉਹਨਾਂ ਨੂੰ ਮੈਨੇਜਮੈਂਟ ਤੋਂ ਬਾਹਰ ਕਰਨ ਦੀ ਯੋਜਨਾ ਦਾ ਹਿੱਸਾ ਹੋ ਸਕਦੀ ਹੈ। ਉਹਨਾਂ ਵੱਲੋਂ ਪਟੇਲ ਮੈਮੋਰੀਅਲ ਮੈਨੇਜਮੈਂਟ ਸੋਸਾਇਟੀ ਦੇ ਸੰਵਿਧਾਨ ਦੀ ਕਾਪੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਵਿਧਾਨ ਅਨੁਸਾਰ ਕਿਸੇ ਵੀ ਮੈਂਬਰ ਨੂੰ ਬਾਹਰ ਨਹੀਂ ਕੀਤਾ ਜਾ ਸਕਦਾ। ਪਰ ਉਹ ਉਹਨਾਂ ਨੂੰ (ਹਰਦਿਆਲ ਸਿੰਘ ਕੰਬੋਜ) ਲੋਕਾਂ ਦਾ ਦਿਲਾਂ ਵਿੱਚੋਂ ਨਹੀਂ ਕੱਢ ਸਕਦੇ ।

ਕਾਂਗਰਸ ਸਰਕਾਰ ਸਮੇਂ ਪਟੇਲ ਮੈਮੋਰੀਅਲ ਮੈਨੇਜਮੈਂਟ ਸੋਸਾਇਟੀ ਨੂੰ ਉਹਨਾਂ ਵੱਲੋਂ ਸਮੂਹ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਕਾਲਜ ਨੂੰ ਨਵੇਂ ਸਕੂਲ ਲਈ ਸ਼ਹਿਰ ਦੇ ਵਿਚਕਾਰ ਥਾਂ ਖਰੀਦ ਕੇ ਦਿੱਤੀ ਗਈ ਸੀ
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਪਟੇਲ ਮੈਮੋਰੀਅਲ ਮੈਨੇਜਮੈਂਟ ਸੋਸਾਇਟੀ ਨੂੰ ਉਹਨਾਂ ਵੱਲੋਂ ਸਮੂਹ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਕਾਲਜ ਨੂੰ ਨਵੇਂ ਸਕੂਲ ਲਈ ਸ਼ਹਿਰ ਦੇ ਵਿਚਕਾਰ ਥਾਂ ਖਰੀਦ ਕੇ ਦਿੱਤੀ ਗਈ ਸੀ ਅਤੇ ਹੁਣ ਉਹ ਜਮੀਨ ਲਗਭਗ 40 ਕਰੋੜ ਰੁਪਏ ਦੀ ਜਾਇਦਾਦ ਨੂੰ ਵੇਚਣ ਦੀ ਸਾਜ਼ਿਸ਼ ਚੱਲ ਰਹੀ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਇੱਕ ਪਾਸੇ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਸੂਤਰਾਂ ਸਰਕਾਰ ਸਿੱਖਿਆ ਦੇ ਵਿੱਚ ਸੁਧਾਰ ਲਿਆਉਣ ਦੇ ਦਾਅਵਾ ਕਰ ਰਹੀ ਹੈ ਉੱਥੇ ਦੂਜੇ ਪਾਸੇ ਸਿੱਖਿਆ ਸੁਧਾਰ ਦੀ ਥਾਂ ਪਟੇਲ ਕਾਲਜ ਮੈਨੇਜਮੈਂਟ ਸੋਸਾਇਟੀ ਦੇ ਵਿੱਚ ਅਸਿਧੇ ਤੌਰ ਉੱਤੇ ਦਾਖਲ ਹੋ ਕੇ ਵਿਦਿਆ ਦੇ ਮੰਦਰ ਦਾ ਨੁਕਸਾਨ ਅਤੇ ਆਪਣਾ ਸੁਧਾਰ ਕਰਨ ਦੇ ਵਿੱਚ ਲੱਗੇ ਹੋਏ ਹਨ । ਉਨਾਂ ਵੱਲੋਂ ਮੈਨੇਜਮੈਂਟ ਸੋਸਾਇਟੀ ਦੇ 125 ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਬਹਿਕਾਵੇ ਵਿੱਚ ਨਾ ਆ ਕੇ ਆਪਣੀ ਭਾਈਚਾਰਕ ਸਾਂਝ ਖਤਮ ਨਾ ਕਰਨ ।

ਜੇਕਰ ਕੋਈ ਦੁਸ਼ਮਣੀ ਹੈ ਤਾਂ ਮੇਰੇ ਨਾਲ ਸਿੱਧੇ ਤੌਰ ਉੱਤੇ ਕੱਢੀ ਜਾਵੇ ਨਾ ਕਿ ਵਿਦਿਕ ਸੰਸਥਾਵਾਂ ਅਤੇ ਲੋਕਾਂ ਦਾ ਨੁਕਸਾਨ ਕੀਤਾ ਜਾਵੇ

ਉਨਾਂ ਐਲਾਨ ਕੀਤਾ ਕਿ ਜੇਕਰ ਕੋਈ ਦੁਸ਼ਮਣੀ ਹੈ ਤਾਂ ਮੇਰੇ ਨਾਲ ਸਿੱਧੇ ਤੌਰ ਉੱਤੇ ਕੱਢੀ ਜਾਵੇ ਨਾ ਕਿ ਵਿਦਿਕ ਸੰਸਥਾਵਾਂ ਅਤੇ ਲੋਕਾਂ ਦਾ ਨੁਕਸਾਨ ਕੀਤਾ ਜਾਵੇ। ਇਥੋਂ ਨੇੜਲੇ ਪਿੰਡ ਭੱਪਲ ਵਿਖੇ ਇੱਕ ਸਮਾਜ ਸੇਵੀ ਵੱਲੋਂ ਪਟੇਲ ਮੈਮੋਰੀਅਲ ਮੈਨੇਜਮੈਂਟ ਸੋਸਾਇਟੀ ਨੂੰ ਸਕੂਲ ਖੋਲਣ ਦੇ ਲਈ ਦਿੱਤੀ ਗਈ ਬਹੁਤ ਕੀਮਤੀ ਇਮਾਰਤ ਉੱਤੇ ਮੈਨੇਜਮੈਂਟ ਸੋਸਾਇਟੀ ਵੱਲੋਂ ਇਮਾਰਤ ਉੱਤੇ ਲੱਖਾਂ ਰੁਪਏ ਖਰਚ ਕੀਤੇ ਪਰ ਕੁਝ ਸਾਲਾਂ ਦੇ ਵਿੱਚ ਹੀ ਮੈਨੇਜਮੈਂਟ ਸੋਸਾਇਟੀ ਵੱਲੋਂ ਸਕੂਲ ਨੂੰ ਚਲਾਏ ਜਾਣ ਤੋਂ ਅਸਮਰਥਤਾ ਪ੍ਰਗਟ ਕਰਦਿਆਂ ਵਾਪਸ ਸਕੂਲ ਵਾਲੀ ਇਮਾਰਤ ਦਾਨ ਕਰਨ ਵਾਲੇ ਸਮਾਜ ਸੇਵੀਆਂ ਨੂੰ ਸੌਂਪ ਦਿੱਤੀ ਗਈ ।

ਉਹ ਸੱਤਾ ਧਿਰ ਦੇ ਦਬਾਅ ਹੇਠ ਆ ਕੇ ਧੱਕੇਸ਼ਾਹੀ ਨਾ ਕਰਨ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ
ਉਨਾਂ ਨੇ ਪੁਲਸ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਉਹ ਸੱਤਾ ਧਿਰ ਦੇ ਦਬਾਅ ਹੇਠ ਆ ਕੇ ਧੱਕੇਸ਼ਾਹੀ ਨਾ ਕਰਨ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ । ਅਖੀਰ ਉਹਨਾਂ ਕਿਹਾ ਕਿ ਰਾਜਪੁਰਾ ਸ਼ਹਿਰ ਅੰਦਰ ਵਿਦਿਅਕ ਸੰਸਥਾਵਾਂ ਤੋਂ ਇਲਾਵਾ ਕਿਤੇ ਵੀ ਧੱਕਾ ਜਾਂ ਗਲਤ ਕੰਮ ਹੋਇਆ ਤਾਂ ਉਹ ਪਿੱਛੇ ਨਹੀਂ ਹਟਣਗੇ ਸਗੋਂ ਇਸ ਦਾ ਡੱਟਵਾਂ ਮੁਕਾਬਲਾ ਕਰਨਗੇ । ਇਸ ਮੌਕੇ ਉਹਨਾਂ ਦੇ ਨਾਲ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਬਲਦੇਵ ਸਿੰਘ ਗਦੋ ਮਾਜਰਾ, ਮਲਕੀਤ ਸਿੰਘ ਉਪਲਹੇੜੀ, ਕੌਂਸਲਰ ਜਗਨੰਦਨ ਗੁਪਤਾ, ਜੱਗਾ ਕੋਟਲਾ ਸਮੇਤ ਹੋਰ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top