ਮੋਹਾਲੀ, 20 ਜੂਨ 2025 : ਪੰਜਾਬ ਦੇ ਜਿ਼ਲਾ ਮੋਹਾਲੀ ਦੇ ਵਿਧਾਇਕ (Mohali MLA) ਕੁਲਵੰਤ ਸਿੰਘ ਦੇ ਸਾਬਕਾ ਪਰਸਨਲ ਅਸਿਸਟੈਂਟ (ਪੀ. ਏ) ਵਿਰੁੱਧ ਧੋਖਾਧੜੀ (Fraud) ਦਾ ਕੇਸ ਦਰਜ ਕੀਤਾ ਗਿਆ ਹੈ ।
ਕਿਸ ਦੀ ਸਿਕਾਇਤ ਤੇ ਹੋਇਆ ਹੈ ਕੇਸ ਦਰਜ
ਆਮ ਆਦਮੀ ਪਾਰਟੀ ਦੇ ਜਿਸ ਵਿਧਾਇਕ ਦੇ ਸਾਬਕਾ ਪੀ. ਏ. ਤਰੁਣਪ੍ਰੀਤ ਸਿੰਘ ਅਤੇ ਉਸਦੇ ਸਾਥੀ ਗੈਰੀ ਵਿਰੁੱਧ ਜੋ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਉਹ ਹਰਿਆਣਾ ਦੇ ਸ਼ਹਿਰ ਪੰਚਕੁਲਾ ਦੇ ਸੈਕਟਰ-26 ਦੇ ਵਸਨੀਕ ਮਲਕੀਤ ਸਿੰਘ ਵਲੋਂ ਦਿੱਤੀ ਗਈ ਸਿ਼ਕਾਇਤ ਦੇ ਆਧਾਰ ਤੇ ਕੀਤਾ ਗਿਆ ਹੈ । ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਜੋ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ 1 ਕਰੋੜ ਰੁਪਏ ਦਾ ਹੈ ।
ਕੀ ਹੈ ਸਮੁੱਚੇ ਮਾਮਲਾ :
ਸਾਬਕਾ ਪੀ. ਏ. ਤੇ ਉਸਦੇ ਸਾਥੀ ਵਿਰੁੱਧ ਕੀਤੀ ਗਈ ਸਿ਼ਕਾਇਤ ਦੇ ਸਿ਼ਕਾਇਤਕਰਤਾ ਮਲਕੀਤ ਸਿੰਘ ਨੇ ਪੁਲਸ ਨੂੰ ਦਸਿਆ ਕਿ ਸਾਲ 1996-97 ਵਿਚ ਪੰਚਕੁਲਾ ਦੇ ਸੈਕਟਰ-20 ਵਿਚ ਉਸ ਦੀ 10 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ ਅਤੇ ਮੁਆਵਜ਼ੇ ਨਾਲ ਉਸ ਨੇ ਨਾਰਾਇਣਗੜ੍ਹ ਵਿਚ 16 ਏਕੜ ਜ਼ਮੀਨ ਖ਼ਰੀਦੀ ਅਤੇ ਖੇਤੀ ਅਤੇ ਡੇਅਰੀ ਦਾ ਕਾਰੋਬਾਰ ਸ਼ੁਰੂ ਕੀਤਾ । ਉਨ੍ਹਾਂ ਲਗਾਇਆ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਲੇਖਾਕਾਰ ਸੁਨੀਲ ਬਾਂਸਲ ਨੇ ਉਸ ਦੇ ਬੈਂਕ ਖਾਤਿਆਂ ਦੀ ਦੁਰਵਰਤੋਂ ਕੀਤੀ ਅਤੇ ਪੈਸੇ ਕਢਵਾਏ, ਜਿਸ ਤੋਂ ਬਾਅਦ 23 ਜਨਵਰੀ 2024 ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) (Enforcement Directorate) ਨੇ ਉਸ ਦੇ ਘਰ ਛਾਪਾ ਮਾਰਿਆ ਪਰ ਕੋਈ ਵੀ ਅਪਰਾਧਕ ਦਸਤਾਵੇਜ਼ ਬਰਾਮਦ ਨਹੀਂ ਹੋਇਆ, ਜਿਸ ਤੋਂ ਬਾਅਦ ਮਲਕੀਅਤ ਸਿੰਘ ਨੇ ਮਦਦ ਲਈ ਵਿਧਾਇਕ ਕੁਲਵੰਤ ਸਿੰਘ ਕੋਲ ਪਹੁੰਚ ਕੀਤੀ ।
ਸਿ਼ਕਾਇਤਕਰਤਾ ਮਲਕੀਤ ਸਿੰਘ (Complainant Malkit Singh) ਵਲੋਂ ਇਹ ਦਾਅਵਾ ਕੀਤਾ ਗਿਆ ਕਿ ਵਿਧਾਇਕ ਦੇ ਕਥਿਤ ਪੀ. ਏ. ਤਰੁਣਪ੍ਰੀਤ ਸਿੰਘ ਤੇ ਉਸ ਦੇ ਸਾਥੀ ਗੈਰੀ ਨੇ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕੀਤਾ ਅਤੇ ਈ. ਡੀ. ਨਾਲ ਕੇਸ ਨਿਪਟਾਉਣ ਦੀ ਪੇਸ਼ਕਸ਼ ਕੀਤੀ ਅਤੇ ਬਦਲੇ ਵਿਚ 1 ਕਰੋੜ ਰੁਪਏ ਨਕਦ ਲਏ ਤੇ ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਨੇ ਇਹ ਰਕਮ ਈ. ਡੀ. ਨੂੰ ਨਹੀਂ ਦਿੱਤੀ ਅਤੇ ਹੁਣ ਉਹ ਮਲਕੀਤ ਤੋਂ 8 ਕਰੋੜ ਰੁਪਏ ਹੋਰ ਮੰਗ ਰਹੇ ਹਨ।ਪੁਲਸ ਵਲੋਂ ਹਾਲ ਦੀ ਘੜੀ ਤਰੁਣਪ੍ਰੀਤ ਸਿੰਘ ਅਤੇ ਗੈਰੀ ਵਿਰੁਧ ਧੋਖਾਧੜੀ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ ।
Read More : ਦਿੱਲੀ ਹਾਈਕੋਰਟ ਨੇ ਕੀਤੀ ਯੂ. ਪੀ. ਐੱਸ. ਸੀ. ਧੋਖਾਧੜੀ ਕੇਸ ਵਿਚ ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ




