hitting

ਕੁੱਟਮਾਰ ਕਰਨ ਤੇ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ

ਸਮਾਣਾ, 24 ਜੂਨ 2025: ਥਾਣਾ ਸਦਰ ਸਮਾਣਾ (Police Station Sadar Samana) ਵਿਖੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 109, 115 (2), 351, 191 (3), 190 ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ, ਪਰਸ ਵਿਚੋਂ ਪੈਸੇ ਲੈਣ ਤਹਿਤ ਕੇਸ ਦਰਜ (Case registered) ਕੀਤਾ ਹੈ ।

ਕਿਹੜੇ ਕਿਹੜੇ ਵਿਰੁਧ ਹੋਇਆ ਹੈ ਕੇਸ ਦਰਜ

ਜਿਹੜੇ ਵਿਅਕਤੀਆਂ ਵਿਰੁੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ, ਗੁਰਭੇਜ ਸਿੰਘ ਪੁੱਤਰ ਜੋਗਾ ਸਿੰਘ, ਜੋਗਾ ਸਿੰਘ ਪੁੱਤਰ ਤਰਲੋਕ ਸਿੰਘ ਵਾਸੀਆਨ ਪਿੰਡ ਕਾਕੜਾ ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ ਸ਼ਾਮਲ ਹਨ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਬਘਮੇਲ ਸਿੰਘ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਬਘਮੇਲ ਸਿੰਘ (Complainant Baghmail Singh) ਪੁੱਤਰ ਸੁਦਾਗਰ ਸਿੰਘ ਵਾਸੀ ਪਿੰਡ ਕਮਾਲਪੁਰ ਥਾਣਾ ਸਦਰ ਸਮਾਣਾ ਨੇ ਦੱਸਿਆ ਕਿ ਉਹ ਜੇ. ਐਮ. ਐਸ., ਆਰ. ਐਮ. ਸੀ. ਇਨਫਰਾਸਟਰਕਚਰ ਪਿੰਡ ਗਾਜੇਵਾਸ ਵਿਖੇ ਗੱਡਿਆਂ ਤੇ ਡਰਾਇਵਰੀ ਕਰਦਾ ਹੈ ਤੇ 21 ਜੂਨ 2025 ਨੂੰ ਮਿਕਸਰ ਉਤਾਰ ਕੇ ਗੱਡੀ ਤੇ ਵਾਪਿਸ ਆ ਰਿਹਾ ਸੀ ਅਤੇ ਗਾਜੇਵਾਸ ਕੋਲ ਇੱਕ ਟਰੱਕ ਨੂੰ ਕਰਾਸ ਕੀਤਾ ਤਾਂ ਥੋੜੀ ਦੇਰ ਬਾਅਦ ਟਰੱਕ ਡਰਾਇਵਰ ਕੁਲਦੀਪ ਸਿੰਘ ਨੇ ਆਪਣਾ ਟਰੱਕ ਉਸ ਤੋ ਅੱਗੇ ਕੱਢ ਕੇ ਅੱਗੇ ਲਗਾ ਕੇ ਰੋਕ ਲਿਆ ਤੇ ਗੱਡੀ ਵਿੱਚੋ ਉਤਰ ਕੇ ਮੁਦਈ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਕਿ ਤੂੰ ਮੇਰੀ ਗੱਡੀ ਨੂੰ ਸਾਇਡ ਮਾਰ ਕੇ ਆਇਆ ਹੈ ।

ਕਲਪਾ ਲੋਹਾ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਿਰ ਵਿੱਚ ਮਾਰਿਆ

ਉਸਨੇ ਦੱਸਿਆ ਕਿ ਜਿਸ ਤੋਂ ਬਾਅਦ ਉਹ ਗੱਡੀ ਲੈ ਕੇ ਆਪਣੇ ਪਲਾਟ ਵਿੱਚ ਚਲਾ ਗਿਆ ਤਾਂ ਕੁੱਝ ਦੇਰ ਬਾਅਦ ਉਪਰੋਕਤ ਵਿਅਕਤੀ 10/12 ਅਣਪਛਾਤੇ ਵਿਅਕਤੀਆਂ ਨਾਲ ਪਲਾਟ ਵਿੱਚ ਆਇਆ ਤੇ ਜੋਗਾ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹਿਆ ਕਲਪਾ ਲੋਹਾ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਿਰ ਵਿੱਚ ਮਾਰਿਆ ਤੇ ਕੁਲਦੀਪ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਡਾਂਗ ਦਾ ਵਾਰ ਉਸ ਉਪਰ ਕੀਤਾ ਤੇ 8/9 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ (Assault) ਕੀਤੀ ਤੇ ਜਾਂਦੇ ਸਮੇਂ ਉਸ ਦਾ ਪਰਸ ਜਿਸ ਵਿੱਚ 2000 ਰੁਪਏ ਸਨ ਵੀ ਲੈ ਗਏ । ਜਿਸ ਤੋਂ ਬਾਅਦ ਇਲਾਜ ਲਈ ਉਹ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹੈ । ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More :  ਥਾਣਾ ਸਦਰ ਸਮਾਣਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top