ਪਾਤੜਾਂ, 24 ਜੂਨ 2025 : ਥਾਣਾ ਪਾਤੜਾਂ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 109, 3 (5) ਤਹਿਤ ਕੁੱਟਮਾਰ (Assault ) ਕਰਨ ਅਤੇ ਜਾਨੋਂ ਮਾਰਨ ਦੀ ਕੋਸਿ਼ਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।
ਕਿਹੜੇ ਕਿਹੜੇ ਵਿਰੁੱਧ ਹੋਇਆ ਹੈ ਕੇਸ ਦਰਜ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਜੀਤ ਸਿੰਘ ਪੁੱਤਰ ਕਾਕਾ ਸਿੰਘ, ਜਸਵਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀਆਨ ਪਿੰਡ ਰਸੋਲੀ ਥਾਣਾ ਪਾਤੜਾਂ ਸ਼ਾਮਲ ਹਨ ।
ਪੁਲਸ ਨੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਜੰਟ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਰਸੋਲੀ ਥਾਣਾ ਪਾਤੜਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਜੋ ਕਿ ਉਸਦਾ ਦਾ ਭਰਾ ਹੈਨੇ 22 ਜੂਨ 2025 ਨੂੰ ਉਹ ਅਤੇ ਉਸਦਾ ਭਰਾ ਹਰਦੀਪ ਸਿੰਘ ਆਪਣੇ ਖੇਤਾ ਵਿੱਚ ਕੰਮ ਕਰ ਰਹੇ ਸਨ ਤਾਂ ਉਪਰੋਕਤ ਵਿਅਕਤੀ ਮੌਕੇ ਤੇ ਆਏ ਅਤੇ ਹਰਦੀਪ ਸਿੰਘ ਨਾਲ ਗਾਲੀ ਗਲੋਚ ਕਰਨ ਲੱਗ ਪਏ ਤਾਂ ਜਸਵਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਕਹੀ ਦਾ ਵਾਰ ਮਾਰ ਦੇਣ ਦੀ ਨੀਅਤ ਨਾਲ ਹਰਦੀਪ ਸਿੰਘ ਤੇ ਕੀਤਾ ।
ਉਨ੍ਹਾਂ ਦੱਸਿਆ ਕਿ ਕਹੀ ਦੇ ਤਿੰਨ ਚਾਰ ਹੋਰ ਵਾਰ ਹਰਦੀਪ ਸਿੰਘ ਦੇ ਸਿਰ ਤੇ ਕੀਤੇ ਅਤੇ ਇੰਨੇ ਵਿੱਚ ਗੁਰਜੀਤ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਡਾਂਗ ਦਾ ਵਾਰ ਹਰਦੀਪ ਸਿੰਘ ਦੇ ਸਿਰ ਤੇ ਕੀਤਾ ਤੇ ਇੰਨੇ ਵਿੱਚ ਉਹ ਵੀ ਮੌਕੇ ਤੇ ਪਹੁੰਚ ਗਿਆ ਤੇ ਉਪਰੋਕਤ ਵਿਅਕਤੀ ਮੌਕੇ ਤੋ ਫਰਾਰ ਹੋ ਗਏ, ਜਿਸਦੇ ਚਲਦਿਆਂ ਹਰਦੀਪ ਸਿੰਘ ਇਲਾਜ ਅਮਰ ਹਸਪਤਾਲ ਪਟਿਆਲਾ ਦਾਖਲ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਪਾਤੜਾਂ ਪੁਲਸ ਨੇ ਕੀਤਾ ਸਕੂਟਰੀ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ




