ਹਰਿਆਣਾ, 25 ਜੂਨ 2025 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਪੁਲਸ ਨੂੰ ਲੋੜੀਂਦੇ ਮੁਜਰਮ ਨੂੰ ਬੀਤੀ ਦੇਰ ਰਾਤ ਪੁਲਸ ਨੇ ਪਿੰਡ ਸਹਾਰਵਨ ਨੇੜੇ ਮੁਕਾਬਲੇ ਦੌਰਾਨ ਕਾਬੂ ਕਰ ਲਿਆ । ਪੁਲਸ ਅਤੇ ਮੁਜਰਮ ਵਿਚਕਾਰ ਚੱਲੇ ਮੁਕਾਬਲੇ ਦੌਰਾਨ ਜਦੋਂ ਮੁਜਰਮ ਨੂੰ ਪੁਲਸ ਦੀ ਗੋਲੀ ਲੱਗ ਗਈ ਤਾਂ ਉਹ ਜ਼ਖ਼ਮੀ ਹੋ ਗਿਆ ਤੇ ਪੁਲਸ ਵਲੋਂ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਵੀ ਦਾਖਲ ਕਰਵਾਇਆ ਗਿਆ ।
ਕੀ ਸੂਚਨਾ ਸੀ ਪੁਲਸ ਦੇ ਕੋਲ
ਹਰਿਆਣਾ ਦੇ ਗੁਰੂਗ੍ਰਾਮ (Gurugram) ਦੀ ਪੁਲਸ ਕੋਲ ਐਡਵਾਂਸ ਜਾਣਕਾਰੀ ਸੀ ਕਿ ਕੌਸ਼ਲ ਜੋਨੀਆਵਾਸ ਦਿੱਲੀ-ਜੈਪੁਰ ਹਾਈਵੇਅ ਤੋਂ ਲੰਘਣ ਜਾ ਰਿਹਾ ਹੈ, ਜਿਸਦੇ ਚਲਦਿਆਂ ਮਾਨੇਸਰ ਕ੍ਰਾਈਮ ਬ੍ਰਾਂਚ ਟੀਮ ਵਲੋਂ ਪਿੰਡ ਸਹਾਰਵਨ ਘੇਰਾਬੰਦੀ ਕੀਤੀ ਗਈ ਤੇ ਆਖਰਕਾਰ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ।
ਕਿਵੇਂ ਹੈ ਕੌਸ਼ਲ ਜੋਨੀਆਵਾਸ ਦੀ ਹਾਲਤ
ਪੁਲਸ ਦੀ ਗੋਲੀ ਨਾਲ ਜ਼ਖ਼ਮੀ ਹੋਏ ਮੁਜਰਮ ਕੌਸ਼ਲ ਜੋਨੀਆਵਾਸ ਦੀ ਹਾਲਤ ਡਾਕਟਰਾਂ ਮੁਤਾਬੁਕ ਕਾਫੀ ਹੱਦ ਤੱਕ ਠੀਕ ਹੈ ਕਿਉਂਕਿ ਜਦੋਂ ਵੀ ਪੁਲਸ ਵਲੋਂ ਕਿਸੇ ਮੁਜਰਮ ਦੀ ਫੜੋ ਫੜੀ ਕੀਤੀ ਜਾਂਦੀ ਹੈ ਤਾਂ ਉਸ ਵਲੋਂ ਵਾਰ ਵਾਰ ਚਿਤਾਵਨੀਆਂ ਦੇਣ ਦੇ ਨਾਲ ਨਾਲ ਆਖਰਕਾਰ ਗੋਲੀ ਚਲਾਉਣ ਦੀ ਨੌਬਤ ਆਉਣ ਤੇ ਮੁਜਰਮ ਦੀਆਂ ਲੱਤਾਂ ਵੱਲ ਹੀ ਜਿ਼ਆਦਾਤਰ ਗੋਲੀਆਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਉਹ ਫੜਿਆ ਜਾ ਸਕੇ ਤੇ ਉਸਨੂੰ ਜੁਰਮਾਂ ਦੀ ਸਜ਼ਾ ਮਿਲ ਸਕੇ ।
ਲੰਬੇ ਸਮੇਂ ਤੋਂ ਪੁਲਿਸ ਕਰ ਰਹੀ ਸੀ ਭਾਲ
ਕ੍ਰਾਈਮ ਬ੍ਰਾਂਚ ਦੇ ਇੰਚਾਰਜ ਲਲਿਤ ਦੇ ਅਨੁਸਾਰ, ਕੌਸ਼ਲ ਜੋਨੀਆਵਾਸ (Kaushal Joniavas) ਗੁਰੂਗ੍ਰਾਮ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪੁਲਿਸ ਲਈ ਲੰਬੇ ਸਮੇਂ ਤੋਂ ਸਿਰ ਦਰਦ ਰਿਹਾ ਸੀ । ਉਹ ਅਗ਼ਵਾ, ਕਤਲ ਅਤੇ ਫ਼ਿਰੌਤੀ ਵਰਗੇ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਪਟੌਦੀ ਮਜ਼ਦੂਰ ਠੇਕੇਦਾਰ ਕ੍ਰਿਸ਼ਨਾ ਦੇ ਅਗ਼ਵਾ ਅਤੇ ਕਤਲ ਵਿੱਚ ਉਸ ਦੀ ਸ਼ਮੂਲੀਅਤ ਦਾ ਖ਼ੁਲਾਸਾ ਹੋਇਆ ਸੀ ।
ਪਹਿਲਾਂ ਵੀ ਮੁਕਾਬਲੇ ਵਿੱਚ ਗੋਲੀ ਮਾਰੀ ਗਈ
ਇਸ ਤੋਂ ਪਹਿਲਾਂ ਵੀ, ਫਾਰੂਖ਼ਨਗਰ ਸੀ. ਆਈ. ਏ. ਨੇ ਕੌਸ਼ਲ ਨੂੰ ਇੱਕ ਮੁਕਾਬਲੇ ਤੋਂ ਬਾਅਦ ਫੜਿਆ ਸੀ, ਜਦੋਂ ਉਹ ਆਪਣੇ ਸਾਥੀ ਅਨਿਲ ਦੇ ਘਰ ਲੁਕਿਆ ਹੋਇਆ ਸੀ। ਉਸ ਸਮੇਂ ਵੀ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ `ਤੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਦਸੰਬਰ 2021 ਵਿੱਚ ਵੀ, ਉਸ ਨੂੰ ਇਸੇ ਤਰ੍ਹਾਂ ਦੇ ਮੁਕਾਬਲੇ ਵਿੱਚ ਉਸ ਦੀ ਲੱਤ ਵਿੱਚ ਗੋਲੀ ਲੱਗੀ ਸੀ ।
ਪੁਲਿਸ ਪੁੱਛਗਿੱਛ ਕਰ ਰਹੀ ਹੈ
ਇੱਕ ਸੀਨੀਅਰ ਪੁਲਿਸ ਅਧਿਕਾਰੀ ਅਧਿਕਾਰੀ ਨੇ ਕਿਹਾ ਕਿ ਕੌਸ਼ਲ ਜੋਨੀਆਵਾਸ ਇੱਕ ਬਦਨਾਮ ਅਪਰਾਧੀ ਹੈ। ਉਸ ਵਿਰੁਧ ਕਈ ਜ਼ਿਲ੍ਹਿਆਂ ਵਿੱਚ ਮਾਮਲੇ ਦਰਜ ਹਨ। ਪੁਲਿਸ ਕੌਸ਼ਲ ਦੇ ਅਪਰਾਧਿਕ ਨੈੱਟਵਰਕ ਅਤੇ ਹੋਰ ਸੰਭਾਵਿਤ ਸਾਥੀਆਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ।
Read More : ਥਾਣਾ ਕੋਤਵਾਲੀ ਨਾਭਾ ਪੁਲਸ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ




