assaulting and threatening

ਪੰਜ ਵਿਅਕਤੀਆਂ ਬਾਰਾਂ ਤੇਰਾਂ ਵਿਅਕਤੀਆਂ ਤੇ ਕੁੱਟਮਾਰ ਤੇ ਧਮਕੀਆਂ ਦੇਣ ਤੇ ਕੇਸ ਦਰਜ

ਪਟਿਆਲਾ, 25 ਜੂਨ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਪੰਜ ਵਿਅਕਤੀਆਂ ਸਮੇਤ 12-13 ਵਿਅਕਤੀਆਂ ਤੇ ਵੱਖ-ਵੱਖ ਧਾਰਾਵਾਂ 115 (2), 126 (2), 351 (1), 191 (1), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਤਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ, ਚਮਨਪ੍ਰੀਤ ਸਿੰਘ ਪੁੱਤਰ ਰਾਮਚੇਤ ਸਿੰਘ, ਗੁਰਕੀਰਤ ਸਿੰਘ ਪੁੱਤਰ ਇੰਦਰ ਸਿੰਘ, ਹਰਮਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀਆਨ ਡਕਾਲਾ ਅਤੇ ਹਨੀ ਤਰੋੜਾ ਵਾਸੀ ਚੰਨੋ ਤੇ7-8 ਅਣਪਛਾਤੇ ਵਿਅਕਤੀ ਸ਼ਾਮਲ ਹਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕੁਲਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਠੋਈ ਖੁਰਦ ਥਾਣਾ ਪਸਿਆਣਾ ਨੇ ਦੱਸਿਆ ਕਿ 7 ਮਈ ਨੂੰ ਉਹ ਅਤੇ ਉਸਦੇ ਦੋਸਤ ਲਵਪ੍ਰੀਤ ਤੇ ਗਗਨ ਜੋ ਕਿ ਢਿੱਲੋਂ ਗਰਾਊਂਡ ਪਟਿਆਲਾ ਕੋਲ ਮੌਜੂਦ ਸਨ ਤਾਂ ਉਪਰੋਕਤ ਵਿਅਕਤੀਆਂ ਨੇ ਮੌਕੇ ਤੇ ਆ ਕੇ ਉਸਦੀ ਅਤੇ ਹੋਰਨਾਂ ਦੀ ਘੇਰ ਕੇ ਕੁੱਟਮਾਰ (Beating) ਕੀਤੀ ਤੇ ਜਾਨੋ ਮਾਰਨ ਦੀਆ ਧਮਕੀਆ (Death threats) ਵੀ ਦਿੱਤੀਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਪੁਲਸ ਕੀਤਾ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top