abusing assaulting and threatening

9 ਵਿਅਕਤੀਆਂ ਤੇ ਗਾਲਾਂ ਕੱਢਣ, ਕੁੱਟਮਾਰ ਕਰਨ ਤੇ ਧਮਕੀਆਂ ਦੇਣ ਤੇ ਕੇਸ ਦਦਰਜ

ਰਾਜਪੁਰਾ, 25 ਜੂਨ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ 9 ਵਿਅਕਤੀਆਂ ਤੇਵੱਖ-ਵੱਖ ਧਾਰਾਵਾਂ 115 (2), 118 (2), 118 (1), 126 (2), 351 (3), 190, 191 (3) ਬੀ. ਐਨ. ਐਸ. ਤਹਿਤ ਗਾਲਾਂ ਕੱਢਣ, ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ (Case registered) ਕੀਤਾ ਹੈ ।

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨੇਹਾ ਪੁੱਤਰੀ ਰਾਜੂ ਸ਼ਾਹ, ਰਾਜੂ ਸ਼ਾਹ ਪੁੱਤਰ ਜੋਖਨ ਸ਼ਾਹ, ਆਹੀਲਿਆ ਦੇਵੀ ਪਤਨੀ ਰਾਜੂ ਸ਼ਾਹ, ਅਭਿਸੇ਼ਕ ਪੁੱਤਰ ਰਾਜੂ ਸ਼ਾਹ, ਰਾਹੁਲ ਪੁੱਤਰ ਰਾਜੂ ਸ਼ਾਹ, ਵਿਕਾਸ ਯਾਦਵ ਪੂੱਤਰ ਮਹਿੰਦਰ ਯਾਦਵ, ਅੰਜਲੀ ਪੁੱਤਰੀ ਵਿਕਾਸ ਯਾਦਵ, ਨੁਤਨ ਪਤਨੀ ਵਿਕਾਸ ਯਾਦਵ ਅਤੇ ਇੱਕ ਨਾ-ਮਾਲੂਮ ਵਿਅਕਤੀ ਵਾਸੀਆਨ ਸ਼ਹੀਦ ਊਧਮ ਸਿੰਘ ਕਲੋਨੀ ਪਟਿਆਲਾ ਸ਼ਾਮਲ ਹੈ ।

ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆ ਧਮਕੀਆ ਵੀ ਦਿੱਤੀਆ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕੁਲਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਕਲੋਨੀ ਰਾਜਪੁਰਾ ਨੇ ਦੱਸਿਆ ਕਿ 21 ਜੂਨ 2025 ਨੂੰ ਉਪਰੋਕਤ ਵਿਅਕਤੀ ਘਰ ਦੇ ਬਾਹਰ ਖੜ੍ਹ ਕੇ ਗਾਲੀ ਗਲੋਚ ਕਰ ਰਹੇ ਸਨ, ਜਿਸ ਤੇ ਉਸਨੇ (ਸਿ਼ਕਾਇਤਕਰਤਾ) ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਅਤੇ ਉਸਦੇ ਪਿਤਾ ਦੀ ਘੇਰ ਕੇ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆ ਧਮਕੀਆ (abusing assaulting and threatening)  ਵੀ ਦਿੱਤੀਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਿਟੀ ਰਾਜਪੁਰਾ ਕੀਤਾ 6 ਸਮੇਤ ਅਣਪਛਾਤੇ ਮਰਦਾਂ ਤੇ ਔਰਤਾਂ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top