ਪਾਤੜਾਂ, 25 ਜੂਨ 2025 : ਥਾਣਾ ਪਾਤੜਾਂ (Police Station Patran) ਦੀ ਪੁਲਸ ਨੇਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 285 ਬੀ. ਐਨ. ਐਸ., ਸੈਕਸ਼ਨ 8-ਬੀ ਨੈਸ਼ਨਲ ਹਾਈਵੇ ਐਕਟ (Section 8-B National Highways Act) ਤਹਿਤ ਕੇਸ ਦਰਜ ਕੀਤਾ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਪ੍ਰਦੀਪ (Complainant Pradeep) ਪੁੱਤਰ ਸਤਵੀਰ ਸਿੰਘ ਵਾਸੀ ਬਾਸ ਬਾਦਸ਼ਾਹਪੁਰ ਥਾਣਾ ਬਾਸ ਜਿਲਾ ਹਿਸਾਰ ਹਰਿਆਣਾ ਨੇ ਦੱਸਿਆ ਕਿ ਉਹ ਨੈਸ਼ਨਲ ਹਾਈਵੇ ਨੰ. 52 ਤੇ ਪੈਂਦੇ ਪਿੰਡ ਪੈਦ ਵਿਖੇ ਟੋਲ ਪਲਾਜਾ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਹੈ ਤੇ 23 ਜੂਨ 2025 ਨੂੰ ਪੰਜ ਸੱਤ ਅਣਪਛਾਤੇ ਵਿਅਕਤੀ ਮੋਟਰਸਾਇਕਲਾਂ ਤੇ ਆਏ ਅਤੇ ਟੋਲ ਪਲਾਜਾ ਤੋ ਕਰੀਬ 100 ਮੀਟਰ ਪਿੱਛੇ ਆਪਣੇ ਮੋਟਰਸਾਇਕਲਾਂ ਨੂੰ ਰੋਕ ਕੇ ਟੈ਼੍ਰਫਿਕ ਨੂੰ ਰੋਕ ਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਕਾਰਨ ਆਵਾਜਾਈ ਪੂਰਨ ਤੌਰ ਤੇ ਠੱਪ ਹੋ ਗਈ ਅਤੇ ਫਿਰ ਲੋਕਾ ਵੱਲੋ ਰੋਲਾ ਪਾਉਣ ਪਰ ਮੋਕਾ ਤੋ ਫਰਾਰ ਹੋ ਗਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਪਾਤੜਾਂ ਪੁਲਸ ਨੇ ਕੀਤਾ ਸਕੂਟਰੀ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ




