ਪਟਿਆਲਾ, 30 ਜੂਨ 2025 : ਥਾਣਾ ਤ੍ਰਿਪੜੀ (Tripuri Police Station) ਪੁਲਸ ਨੇ ਕਾਰ ਦੇ ਡਰਾਈਵਰ ਵਿਰੁੱਧ ਲਾਪ੍ਰਵਾਹੀ ਨਾਲ ਕਾਰ ਦੀ ਤਾਕੀ ਖੋਲ੍ਹਣ ਕਾਰਨ ਸਕੂਟਰੀ ਸਵਾਰ ਦੇ ਕਾਰ ਵਿਚ ਵੱਜਣ ਕਾਰਨ ਸੱਟਾਂ ਲੱਗਣ ਦੇ ਦੋਸ਼ ਹੇਠ ਵੱਖ ਵੱਖ ਧਾਰਾਵਾਂ 281, 125-ਏ, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਤਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਮਕਾਨ ਨੰ. 29-ਏ ਰਣਜੀਤ ਨਗਰ ਤ੍ਰਿਪੜੀ ਸ਼ਾਮਲ ਹੈ ।
ਬਿਨ੍ਹਾ ਦੇਖੇ ਲਾਪ੍ਰਵਾਹੀ ਨਾਲ ਗੱਡੀ ਦੀ ਤਾਕੀ ਖੋਲ ਦਿੱਤੀ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੰਗੀਤਾ ਪਤਨੀ ਸੁਨੀਲ ਕੁਮਾਰ ਵਾਸੀ ਮਕਾਨ ਨੰ. 30-ਐਚ ਗਲੀ ਨੰ. 02 ਵਿਕਾਸ ਨਗਰ ਤ੍ਰਿਪੜੀ ਨੇ ਦੱਸਿਆ ਕਿ 28 ਜੂਨ 2025 ਨੂੰ ਜਦੋਂ ਉਹ ਆਪਣੇ ਪਤੀ ਨਾਲ ਸਕੂਟਰੀ (Scooter) ਤੇ ਸਵਾਰ ਹੋ ਕੇ ਮਿੰਨੀ ਸਕੱਤਰੇਤ ਪਟਿਆਲਾ ਕੋਲ ਜਾ ਰਹੀ ਸੀ ਤਾਂ ਅੱਗੇ ਗੱਡੀ ਵਿੱਚ ਬੈਠੇ ਡਰਾਇਵਰ ਨੇ ਬਿਨ੍ਹਾ ਦੇਖੇ ਲਾਪ੍ਰਵਾਹੀ ਨਾਲ ਗੱਡੀ (Car) ਦੀ ਤਾਕੀ ਖੋਲ ਦਿੱਤੀ, ਜਿਸ ਕਾਰਨ ਉਹ ਸਕੂਟਰੀ ਸਮੇਤ ਉਪਰੋਕਤ ਵਿਅਕਤੀ ਦੀ ਗੱਡੀ ਦੀ ਤਾਕੀ ਵਿੱਚ ਵੱਜੀ ਅਤੇ ਉਸ ਦੇ ਅਤੇ ਉਸਦੇ ਪਤੀ ਦੇ ਸੱਟਾਂ ਲੱਗੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ




