ਪਾਤੜਾਂ, 5 ਜੁਲਾਈ 2025 : ਥਾਣਾ ਪਾਤੜਾਂ (Police Station Patran) ਪੁਲਸ ਨੇ ਅਣਪਛਾਤੇ ਦੋ ਪਹੀਆ ਵਾਹਨ ਚਾਲਕ (ਸਕੂਟਰੀ ਚਾਲਕ) ਵਿਰੁੱਧ ਵੱਖ-ਵੱਖ ਧਾਰਾਵਾਂ 281, 125-ਬੀ, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮੁਹੰਮਦ ਸਲੀਮ ਪੁੱਤਰ ਮਹਿੰਦਰ ਖਾਨ ਵਾਸੀ ਕਲਵਾਨੂੰ ਥਾਣਾ ਘੱਗਾ ਨੇ ਦੱਸਿਆ ਕਿ 29 ਜੂਨ 2025 ਨੂੰ ਜਦੋਂ ਉਹ ਆਪਣੇ ਮੋਟਰਸਾਇਕਲ ਤੇ ਗੋਬਿੰਦ ਆਟੋ ਦੁਕਾਨ ਪਾਤੜਾਂ ਕੋਲ ਜਾ ਰਿਹਾ ਸੀ ਤਾਂ ਦੋ ਪਹੀਆ ਵਾਹਨ ਦੇ ਅਣਪਛਾਤੇ ਡਰਾਇਵਰ (Unknown driver) ਨੇ ਆਪਣੀ ਸਕੂਟਰੀ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਵਿੱਚ ਮਾਰੀ, ਜਿਸ ਕਾਰਨ ਵਾਪਰੇ ਐਕਸੀਡੈਂਟ ਵਿੱਚ ਉਸ ਦੇ ਕਾਫੀ ਸੱਟਾ ਲੱਗੀਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਪਾਤੜਾਂ ਪੁਲਸ ਨੇ ਕੀਤਾ ਸਕੂਟਰੀ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ




