Sachin Sharma

ਗਊ ਮਾਤਾ ਦੀ ਹੱਤਿਆ ਅਤੇ ਮਾਸ ਮਿਲਣਾ ਬਹੁਤ ਹੀ ਨਿੰਦਾਯੋਗ : ਸਚਿਨ ਸ਼ਰਮਾ

ਪਟਿਆਲਾ, 5 ਜੁਲਾਈ 2025 : ਪੰਜਾਬ ਗਊ ਸੇਵਾ ਕਮਿਸ਼ਨ (Punjab Gau Seva Commission) ਦੇ ਸਾਬਕਾ ਚੇਅਰਮੈਨ ਸਚਿਨ ਸ਼ਰਮਾ ਨੇ ਪਿਛਲੇ ਦਿਨੀ ਫਗਵਾੜਾ ਵਿਖੇ ਗਊ ਮਾਤਾ ਦੀ ਹੱਤਿਆ (Cow slaughter) ਅਤੇ ਟਨਾਂ ਦੇ ਹਿਸਾਬ ਨਾਲ ਗੌ ਮਾਸ (Beef) ਮਿਲਣ ਨੂੰ ਅਤੀ ਨਿੰਦਾਯੋਗ ਘਟਨਾ ਦੱਸਿਆ ਹੈ ।

ਗਊ ਮਾਤਾ ਦੀ ਤਸਕਰੀ, ਹੱਤਿਆ ਅਤੇ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ

 ਸਚਿਨ ਸ਼ਰਮਾ (Sachin Sharma) ਨੇ ਕਿਹਾ ਕਿ ਹਰ ਦਿਨ ਸੂਬੇ ਵਿੱਚ ਗਊ ਮਾਤਾ ਦੀ ਤਸਕਰੀ, ਹੱਤਿਆ ਅਤੇ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਵੱਲ ਮੌਜੂਦਾ ਪੰਜਾਬ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ । ਇਹ ਮੁੱਦਾ ਇੱਥੇ ਤੱਕ ਹੀ ਸੀਮਤ ਨਹੀਂ ਹੈ ਇਸ ਨਾਲ ਪੰਜਾਬ ਰਾਜ ਦੇ ਲੋਕਾਂ ਦੇ ਆਪਸੀ ਪਿਆਰ ਅਤੇ  ਭਾਈਚਾਰਕ ਸਾਂਝ ਨੂੰ ਵੀ ਖ਼ਤਰਾ ਹੈ, ਜਿਨਾਂ ਲੋਕਾਂ ਨੇ ਇਹ ਘਿਨੋਉਣਾ ਕੰਮ ਕੀਤਾ ਹੈ ।  ਉਹ ਚਾਹੇ ਕੋਈ ਵੀ ਵਿਅਕਤੀ ਵਿਸ਼ੇਸ਼ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਣ । ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਜਿਸ ਨਾਲ ਆਉਣ ਵਾਲੀਆਂ ਨਸਲਾਂ ਅਤੇ ਤਸਕਰ ਲੋਗ ਇਸ ਸਜ਼ਾ ਦੇ ਡਰ ਤੋਂ ਘਬਰਾ ਕੇ ਐਸਾ ਕੋਈ ਵੀ ਕੰਮ ਮੁੜ ਤੋਂ ਨਾ ਕਰਨ ।

ਸਚਿਨ ਸ਼ਰਮਾ ਮਿਲਣਗੇ ਰਾਜਪਾਲ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ

ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਪਿਛਲੇ ਕਾਰਜਕਾਲ ਵਿੱਚ ਗਊ ਤਸਕਰਾਂ (Cow smugglers) ਤੇ ਕੇਸ ਰਜਿਸਟਰ ਕਰਵਾ ਕੇ ਕਾਫੀ ਹੱਦ ਤੱਕ ਇਸ ਅੰਤਰਰਾਸ਼ਟਰੀ ਨੈਕਸਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ । ਜੁਗਾਂ ਜੁਗਾਂ ਤੋਂ ਸਾਡਾ ਪੋਸ਼ਨ ਕਰਨ ਵਾਲੀ ਗਊ ਮਾਤਾ ਕਿਸੇ ਦੇ ਵੀ ਖਾਣੇ ਦੀ ਪਲੇਟ ਦਾ ਜਾਇਕਾ ਨਹੀਂ ਸਗੋਂ ਸਨਾਤਨ ਧਰਮ ਦੀ ਆਸਥਾ ਅਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ । ਉਨਾਂ ਕਿਹਾ ਕਿ ਉਹ ਇਸ ਘਟਨਾ ਦੀ ਪੁਰਜੋਰ ਨਿੰਦਾ ਕਰਦੇ ਹਨ, ਜਿਸ ਦੇ ਲਈ ਉਹ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਮਿਲ ਕੇ ਇਸ ਗੰਭੀਰ ਵਿਸ਼ੇ ਤੇ ਆਪਣੀ ਰਾਏ ਸਾਂਝੀ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਅਪੀਲ ਵੀ ਕਰਨਗੇ ।

Leave a Comment

Your email address will not be published. Required fields are marked *

Scroll to Top