Illegal detention

ਪੰਜ ਵਿਅਕਤੀਆਂ ਵਿਰੁੱਧ ਕੁੱਟਮਾਰ-ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

ਪਾਤੜਾਂ, 6 ਜੁਲਾਈ 2025 : ਥਾਣਾ ਪਾਤੜਾਂ ਪੁਲਸ (Police Station Patran) ਨੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 126 (2), 351 (1,3), 3 (5) ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਕਿਹੜੇ-ਕਿਹੜੇ ਪੰਜ ਵਿਰੁੱਧ ਹੋਇਆ ਹੈ ਕੇਸ ਦਰਜ

ਜਿਹੜੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਦੀਪ ਸਿੰਘ ਪੁੱਤਰ ਲੀਲਾ ਸਿੰਘ, ਅਮਰਜੀਤ ਕੋਰ ਪਤਨੀ ਲੀਲਾ ਸਿੰਘ ਵਾਸੀਆਨ ਸੰੁਦਰ ਬਸਤੀ ਪਾਤੜਾ, ਅਮਨਦੀਪ ਕੋਰ ਪਤਨੀ ਮਨਦੀਪ ਸਿੰਘ ਵਾਸੀ ਗੰਢੂਆ ਥਾਣਾ ਧਰਮਗੜ੍ਹ ਜਿਲਾ ਸੰਗਰੂਰ, ਸਿਮਰਨ ਕੋਰ ਵਾਸੀ ਘੱਗਾ ਅਤੇ ਬਲਵਿੰਦਰ ਕੋਰ ਵਾਸੀ ਸਮਾਣਾ ਸ਼ਾਮਲ ਹਨ ।

ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸਿਕਾਇਤ ਵਿਚ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਹਰਜੀਤ ਕੋਰ ਪਤਨੀ ਗੁਰਦੀਪ ਸਿੰਘ ਵਾਸੀ ਸੁੰਦਰ ਬਸਤੀ ਪਾਤੜਾਂ ਨੇ ਦੱਸਿਆ ਕਿ 3 ਜੂਨ 2025 ਨੂੰ ਗੁਰਦੀਪ ਸਿੰਘ ਦੇ ਮੋਬਾਇਲ ਤੇ ਸਿਮਰਨ ਕੌਰ ਦਾ ਫੋਨ ਆਇਆ ਸੀ ਅਤੇ ਉਸ ਨੇ ਫੋਨ ਚੁੱਕ ਕੇ ਗਲ ਕਰ ਲਈ ਪਰ ਜਦੋਂ ਇਸ ਸਬੰਧੀ ਗੁਰਦੀਪ ਸਿੰਘ ਨੂੰ ਪੁਛਿਆ ਤਾਂ ਗੁਰਦੀਪ ਸਿੰਘ ਅਤੇ ਅਮਰਜੀਤ ਕੌਰ ਨੇ ਉਸਦੀ ਕੁੱਟਮਾਰ (Beating) ਕੀਤੀ ਅਤੇ ਜਾਨੋਂ ਮਾਰਨ (To kill) ਦੀਆਂ ਧਮਕੀਆਂ ਵੀ ਦਿੱਤੀਆਂ। ਸਿ਼ਕਾਇਤਕਰਤਾ ਨੇ ਦੱਸਿਆ ਕਿ ਅਮਨਦੀਪ ਕੌਰ ਅਤੇ ਸਿਮਰਨ ਕੌਰ ਦੀ ਗੁਰਦੀਪ ਸਿੰਘ ਨਾਲ ਗੱਲਬਾਤ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਪਾਤੜਾਂ ਪੁਲਸ ਨੇ ਕੀਤਾ ਸਕੂਟਰੀ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top