pulling down pillars and breaking water pipes

ਸਤ ਵਿਰੁੱਧ ਕੁੱਟਮਾਰ, ਧੱਕਾ ਮੁੱਕੀ ਤੇ ਲੜਕੀ ਖੋਹਣ ਦੀ ਕੋਸਿ਼ਸ਼ ਕਰਨ ਤੇ ਕੇਸ ਦਰਜ

ਨਾਭਾ, 6 ਜੁਲਾਈ 2025 : ਥਾਣਾ ਕੋਤਵਾਲੀ ਨਾਭਾ (Police Station Nabha) ਦੀ ਪੁਲਸ ਨੇ ਸੱਤ ਵਿਅਕਤੀਆਂ (Seven people) ਵਿਰੁੱਧ ਵੱਖ-ਵੱਖ ਧਾਰਾਵਾਂ 85, 115 (2), 190 ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ, ਧੱਕਾ ਮੁੱਕੀ ਕਰਨ ਅਤੇ ਲੜਕੀ ਖੋਹਣ ਦੀ ਕੋਸਿ਼ਸ਼ ਕਰਨ ਤੇ ਕੇਸ ਦਰਜ ਕੀਤਾ ਹੈ ।

ਕਿਸ ਕਿਸ ਖਿਲਾਫ਼ ਹੋਇਆ ਹੈ ਕੇਸ ਦਰਜ

ਜਿਹੜੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਵਿਨੈ ਗਰਗ ਪੁੱਤਰ ਰਾਕੇਸ਼ ਗਰਗ, ਮੰਜੂ ਗਰਗ ਪਤਨੀ ਰਾਕੇਸ਼ ਗਰਗ, ਰਾਕੇਸ਼ ਗਰਗ ਵਾਸੀਆਨ ਕੋਠੀ ਨੰ. 162 ਪ੍ਰੀਤ ਵਿਹਾਰ ਨਾਭਾ, ਪੋਲੋ ਅਤੇ ਤਿੰਨ ਚਾਰ ਅਣਪਛਾਤੇ ਲੜਕੇ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (ਸਿ਼ਕਾਇਤਕਰਤਾ ) ਰੋਹਿਤਾ ਪਤਨੀ ਵਿਨੈ ਗਰਗ ਵਾਸੀ ਕੋਠੀ ਨੰ. 162 ਪ੍ਰੀਤ ਵਿਹਾਰ ਨਾਭਾ ਨੇ ਦੱਸਿਆ ਕਿ 4 ਜੁਲਾਈ 2025 ਨੂੰ ਉਸਦੀ ਮਾਤਾ ਉਰਮਿਲਾ ਅਤੇ ਭਰਾ ਮੋਹਿਤ ਉਸ ਕੋਲ ਆਏ ਸਨ ਤੇ ਉਹ ਇਹਨਾ ਨਾਲ ਬਾਹਰ ਖਾਣਾ ਖਾਣ ਚਲੀ ਗਈ ਤੇਜਦੋਂ ਘਰ ਵਾਪਿਸ ਆਏ ਤਾਂ ਉਕਤ ਵਿਅਕਤੀਆਂ ਨੇਉਸ ਦੇ ਭਰਾ ਦੀ ਕੁੱਟਮਾਰ ਕੀਤੀ ਅਤੇ ਜਦੋਂ ਉਹ ਤੇ ਉਸਦੀ ਮਾਤਾ ਛੁਡਾਉਣ ਲੱਗੇ ਤਾਂ ਉਹਨਾ ਨਾਲ ਵੀ ਧੁੱਕਾ ਮੁੱਕੀ ਕੀਤੀ ਤੇ ਪੋਲੋ ਨੇ ਉਸ ਤੋ ਉਸਦੀ ਲੜਕੀ ਖੋਹਣ ਦੀ ਕੋਸਿ਼ਸ਼ ਕੀਤੀ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਨਾਭਾ ਕੀਤਾ 7 ਜਣਿਆਂ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top