pulling down pillars and breaking water pipes

ਛੇ ਵਿਅਕਤੀਆਂ ਵਿਰੁੱਧ ਪਿਲਰ ਪੁੱਟਣ ਅਤੇ ਪਾਣੀ ਵਾਲਾ ਪਾਈਪ ਫਾੜਨ ਤੇ ਕੇਸ ਦਰਜ

ਰਾਜਪੁਰਾ, 6 ਜੁਲਾਈ 2025 : ਥਾਣਾ ਸਦਰ ਰਾਜਪੁਰਾ ਪੁਲਸ (Police Station Sadar Rajpura) ਨੇ ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 303, (2), 324 (4), 62, 61 (2) ਬੀ. ਐਨ. ਐਸ. ਤਹਿਤ ਜ਼ਮੀਨ ਵਿਚ ਲੱਗੇ ਪਿੱਲਰ ਪੁੱਟ ਦਿੱਤੇ ਅਤੇ ਪਾਣੀ ਵਾਲਾ ਪਾਈਪ ਵੀ ਚੁੱਕ ਕੇ ਫਾੜ ਦੇਣ ਤੇ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੋਹਨ ਲਾਲ ਪੁੱਤਰ ਲਾਲ ਚੰਦ, ਸੋਹਣ ਲਾਲ ਪੁੱਤਰ ਲਾਲ ਚੰਦ, ਬੀਬੋ ਪਤਨੀ ਮੋਹਨ ਲਾਲ ਵਾਸੀਆਨ ਸੁਰਲ ਕਲਾਂ, ਸੁਨੀਲ ਕੁਮਾਰ ਪੁੱਤਰ ਮੋਹਨ ਲਾਲ, ਰੁਪਿੰਦਰ ਕੋਰ, ਮਾਨਸੀ ਪਤਨੀਆ ਸੁਨੀਲ ਕੁਮਾਰ ਵਾਸੀਆਨ ਪਿੰਡ ਸੁਰਲ ਕਲਾਂ ਸ਼ਾਮਲ ਹਨ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਸਰੂਪ ਸਿੰਘ ਪੁੱਤਰ ਵਜੀਰ ਚੰਦ ਵਾਸੀ ਪਿੰਡ ਕਲੋਲੀ ਥਾਣਾ ਬਨੂੰੜ ਜਿਲਾ ਮੋਹਾਲੀ ਨੇ ਦੱਸਿਆ ਕਿ ਉਸਦੀ ਪਿੰਡ ਸੁਰਲ ਕਲਾਂ ਵਿਖੇਜਮੀਨ ਹੈਤੇ ਉਹ ਉਪਰੋਕਤ ਵਿਅਕਤੀਆਂ ਦੀ ਜਮੀਨ ਨਾਲ ਲੱਗਦੀ ਹੈ ਅਤੇ ਸਾਂਝੀ ਮੋਟਰ ਹੈ ।

ਸਿ਼ਕਾਇਤਕਰਤਾ ਨੇ ਦੱਸਿਆ ਕਿ 3 ਜੁਲਾਈ 2025 ਨੂੰ ਉਹ ਆਪਣੀ ਜਮੀਨ ਵਿੱਚ ਪਾਣੀ ਲਗਾਉਣ ਲਈ ਪਲਾਸਟਿਕ ਦਾ ਪਾਈਪ ਵਿਛਾ ਕੇ ਘਰ ਆ ਗਿਆ ਤੇ ਅਗਲੇ ਦਿਨ ਪਤਾ ਲੱਗਿਆ ਕਿ ਉਪਰੋਕਤ ਵਿਅਕਤੀਆਂ ਨੇ ਉਸ ਦੀ ਜਮੀਨ ਵਿੱਚ ਲੱਗੇ ਪਿੱਲਰ ਪੁੱਟ ਦਿੱਤੇ ਅਤੇ ਪਾਣੀ ਵਾਲਾ ਪਾਈਪ ਵੀ ਚੁੱਕ ਕੇ ਫਾੜ ਦਿੱਤਾ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਦਰ ਰਾਜਪੁਰਾ ਕੀਤਾ 55 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਕੇਸ ਦਰਜ

Leave a Comment

Your email address will not be published. Required fields are marked *

Scroll to Top