ਥਾਣਾ ਡਵੀਜਨ ਨੰ 7 ਵਿਖੇ ਤਾਇਨਾਤ ਕੰਪਿਊਟਰ ਅਪ੍ਰੇ਼ਟਰ ਤੇ ਕਾਰ ਵਿਚ ਆਏ ਨੌਜਵਾਲਾਂ ਕੀਤਾ ਹਮਲਾ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਦੇ ਥਾਣਾ ਡਵੀਜ਼ਨ ਨੰ. 7 ਅਧੀਨ ਆਉਂਦੇ ਥਾਣਾ ਮਾਡਲ ਟਾਊਨ ’ਚ ਤਾਇਨਾਤ 35 ਸਾਲਾ ਕੰਪਿਊਟਰ ਆਪਰੇਟਰ ਨੂੰ ਬੱਸ ਸਟੈਂਡ ਨੇੜੇ ਨਰਿੰਦਰ ਸਿਨੇਮਾ ਕੋਲ ਕਾਰ ਵਿਚ ਸਵਾਰ ਕੁੱਝ ਨੌਜਵਾਨਾਂ ਵਲੋਂ ਫੈਂਟ ਦਿੱਤਾ ਗਿਆ।ਜਾਣਕਾਰੀ ਅਨੁਸਾਰ ਸੀਨੀਅਰ ਕਾਂਸਟੇਬਲ ਰੈਂਕ ਦਾ ਸਤਪਾਲ ਉਕਤ ਥਾਣੇ ’ਚ ਕੰਪਿਊਟਰ ਆਪਰੇਟਰ ਵਜੋਂ ਪਿਛਲੇ 9 ਮਹੀਨਿਆਂ ਤੋਂ ਡਿਊਟੀ ਕਰ ਰਿਹਾ ਹੈ। ਸਤਪਾਲ ਆਪਣੇ ਮੋਟਰਸਾਈਕਲ ਨੰਬਰ ਪੀ. ਬੀ. 08 ਸੀ. ਐੱਮ. -8368 ’ਤੇ ਜਾ ਰਿਹਾ ਸੀ। ਉਹ ਜਦ ਨਰਿੰਦਰ ਸਿਨੇਮਾ ਨੇੜੇ ਪਹੁੰਚਿਆ ਤਾਂ ਇਕ ਕਾਲੇ ਰੰਗ ਦੀ ਕਾਰ ਬਿਨਾਂ ਨੰਬਰ ਵਾਲੀ ਉਸ ਦੇ ਅੱਗੇ ਜਾ ਰਹੀ ਸੀ, ਜੋ ਅਚਾਨਕ ਰੁਕ ਗਈ। ਸਤਪਾਲ ਵੀ 5-6 ਕਦਮ ਪਿੱਛੇ ਜਾ ਕੇ ਰੁਕ ਗਿਆ। ਕਾਰ ਦੇ ਡਰਾਈਵਰ ਨੇ ਬਿਨਾਂ ਪਿੱਛੇ ਦੇਖੇ ਆਪਣੀ ਕਾਰ ਨੂੰ ਤੇਜ਼ ਰਫ਼ਤਾਰ ਨਾਲ ਪਿੱਛੇ ਵੱਲ ਮੋੜਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਆਪਣਾ ਮੋਟਰਸਾਈਕਲ ਖੱਬੇ ਪਾਸੇ ਮੋੜ ਲਿਆ ਅਤੇ ਉੱਥੇ ਹੀ ਖੜ੍ਹਾ ਹੋ ਗਿਆ। ਉਸ ਨੇ ਡਰਾਈਵਰ ਨੂੰ ਸਹੀ ਢੰਗ ਨਾਲ ਗੱਡੀ ਚਲਾਉਣ ਦਾ ਇਸ਼ਾਰਾ ਕੀਤਾ ਤੇ ਉਹ ਕਾਰ ’ਚੋਂ ਉਤਰ ਗਿਆ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਪਿੱਛੇ ਬੈਠੇ 2 ਹੋਰ ਨੌਜਵਾਨ ਵੀ ਬਾਹਰ ਆ ਗਏ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਡਰਾਈਵਰ ਨੇ ਆਪਣੇ ਹੋਰ ਦੋਸਤਾਂ ਨੂੰ ਵੀ ਮੌਕੇ `ਤੇ ਬੁਲਾ ਲਿਆ। ਸਾਰਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਤਪਾਲ ਨੇ ਇਸ ਦੀ ਸੂਚਨਾ ਬੱਸ ਸਟੈਂਡ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਮੁਖੀ ਤੇ ਚੌਕੀ ਇੰਚਾਰਜ ਮੌਕੇ `ਤੇ ਪਹੁੰਚੇ। ਪੁਲਸ ਜਾਂਚ ਦੌਰਾਨ ਸੀਨੀ. ਕਾਂਸਟੇਬਲ ਕਮ ਕੰਪਿਊਟਰ ਆਪਰੇਟਰ ’ਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਢੱਕੀ ਮੁਹੱਲਾ ਕਲਾਨੌਰ ਗੁਰਦਾਸਪੁਰ, ਬਿਕਰਮਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਸ਼ਾਲੇ ਚੱਕਾ ਕਲਾਨੌਰ ਗੁਰਦਾਸਪੁਰ ਤੇ ਆਜ਼ਾਦ ਪੁੱਤਰ ਗੌਰਕ ਗੁਪਤਾ ਵਾਸੀ ਪਿੰਡ ਨੂਰਪੁਰ ਥਾਣਾ ਮਕਸੂਦਾਂ ਜਲੰਧਰ ਦਿਹਾਤੀ ਵਜੋਂ ਹੋਈ ਹੈ। ਸੀਨੀ. ਕਾਂਸਟੇਬਲ ਦੇ ਬਿਆਨਾਂ ’ਤੇ ਥਾਣਾ ਡਿਵੀਜ਼ਨ ਨੰ. 6 ’ਚ ਬੱਸ ਸਟੈਂਡ ਪੁਲਸ ਚੌਂਕੀ ਦੇ ਇੰਚਾਰਜ ਸੁਸ਼ੀਲ ਕੁਮਾਰ ਸ਼ਰਮਾ ਵੱਲੋਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ।