ਪਟਿਆਲਾ, 23 ਸਤੰਬਰ 2025 : ਜਿਮਖਾਨਾ ਕਲੱਬ (Gymkhana Club) ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਧਮਾਕਾ ਹੋਇਆ ਜਦੋਂ ਕਲੱਬ ਦੇ ਮੌਜੂਦਾ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ, ਜੁਆਇੰਟ ਸਕੱਤਰ ਵਿਨੋਦ ਸ਼ਰਮਾ, ਰਾਧੇ ਸ਼ਾਮ ਗੋਇਲ , ਦੀਪਕ ਡਕਾਲਾ ਅਤੇ ਹੋਰ ਮੈਂਬਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਦੋਨੋਂ ਗਰੁੱਪ ਹੁਣ ਇਕੱਠੇ ਨਹੀਂ ਹਨ ।
ਸਾਰੇ ਹੀ ਮੌਜੂਦਾ ਡਾਇਰੈਕਟਰਾਂ ਦਾ ਕਾਰਜਕਾਲ 30 ਸਤੰਬਰ ਨੂੰ ਖਤਮ ਹੋ ਰਿਹਾ ਹੈ : ਡਾ. ਸੁਖੀ ਤੇ ਵਿਨੋਦ ਸ਼ਰਮਾ
ਇਸ ਮੌਕੇ ਡਾ. ਸੁਖੀ ਤੇ ਵਿਨੋਦ ਸ਼ਰਮਾ ਨੇ ਦੱਸਿਆ ਕਿ ਸਾਰੇ ਹੀ ਮੌਜੂਦਾ ਡਾਇਰੈਕਟਰਾਂ ਦਾ ਕਾਰਜਕਾਲ 30 ਸਤੰਬਰ ਨੂੰ ਖਤਮ ਹੋ ਰਿਹਾ ਹੈ ਅਤੇ ਕੰਪਨੀ ਲਾ ਦੇ ਮੁਤਾਬਿਕ ਮੌਜੂਦਾ ਚੋਣਾਂ 30 ਸਤੰਬਰ ਨੂੰ ਹੀ ਹੋਣੀਆਂ ਚਾਹੀਦੀਆਂ ਹਨ ਪਰ ਮੌਜੂਦਾ ਪ੍ਰਧਾਨ ਦੀਪਕ ਕੰਪਾਨੀ, ਡਾ. ਮਨਮੋਹਨ ਸਿੰਘ ਵਾਲੇ ਪ੍ਰੋਗਰੈਸਿਵ ਗਰੁੱਪ ਨੇ ਇੱਕ ਅਜੰਡਾ ਪਾਸ ਕਰਕੇ ਈ. ਜੀ. ਐਮ. ਬਲਾਉਣ ਤੇ ਜ਼ੋਰ ਦਿੱਤਾ ਹੈ । ਜਿੱਥੇ ਸਿਰਫ ਚਾਰ ਅਹੁਦਿਆਂ ਲਈ ਹੀ ਚੋਣਾਂ ਕਰਾਉਣ ਲਈ ਤਜਵੀਜ ਪਾਸ ਕੀਤੀ ਜਾਣੀ ਹੈ । ਜੋ ਕਿ ਬਿਲਕੁਲ ਹੀ ਗਲਤ ਅਤੇ ਲੋਕਤੰਤਰ ਦਾ ਕਤਲ ਹੈ ।
ਸੀ-ਗਰੁੱਪ ਨੇ ਉਚਿਤ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਕਲੱਬ ਦੇ ਮੌਜੂਦਾ ਸੀ. ਏ. ਅਸ਼ੋਕ ਗੋਇਲ ਤੇ ਸਹਿਯੋਗੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਟਾਉਣ ਦੀ ਕੋਸ਼ਿਸ਼ ਕੀਤੀ ਹੈ
ਉਹਨਾਂ ਦੱਸਿਆ ਇਹ ਪ੍ਰੋਗਰਾਮ ਸੀ-ਗਰੁੱਪ ਨੇ ਉਚਿਤ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਕਲੱਬ ਦੇ ਮੌਜੂਦਾ ਸੀ. ਏ. ਅਸ਼ੋਕ ਗੋਇਲ ਤੇ ਸਹਿਯੋਗੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਖੇਤਰੀ ਨਿਰਦੇਸ਼ਕ ਨਵੀਂ ਦਿੱਲੀ ਨੂੰ ਭੇਜੇ ਗਏ ਸੀ. ਏ. ਨੂੰ ਹਟਾਉਣ ਦਾ ਮਤਾ ਕਦੇ ਵੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚ ਪਾਸ ਨਹੀਂ ਕੀਤਾ ਗਿਆ ਹੈ । ਉਨਾਂ ਅੱਗੇ ਕਿਹਾ ਇੱਕ ਕਲੱਬ ਦੇ 90 % ਮੈਂਬਰ ਪੂਰੀਆਂ 12 ਕਲੱਬ ਅਸਾਮੀਆਂ ਤੇ ਲੋਕਤੰਤਰ ਤਰੀਕੇ ਨਾਲ ਚੋਣਾਂ ਲਈ ਸਹਿਮਤ ਹਨ ਅਤੇ ਘੱਟ ਅਹੁਦਿਆਂ ਤੇ ਚੋਣਾਂ ਕਰਾਉਣ ਦੇ ਬਿਲਕੁਲ ਹੀ ਖਿਲਾਫ ਹਨ ।
ਜਦੋਂ ਮੈਂ ਤੇ ਵਿਨੋਦ ਸ਼ਰਮਾ ਦੇਸ਼ ਵਿਚੋਂ ਬਾਹਰ ਸਨ ਤਾਂ ਈ. ਜੀ. ਐਮ. ਦੀ ਪ੍ਰਵਾਨਗੀ ਤੋਂ ਬਿਨਾਂ ਕੁਝ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ : ਡਾ. ਸੁਖੀ
ਡਾ. ਸੁਖੀ ਨੇ ਅੱਗੇ ਕਿਹਾ ਜਦੋਂ ਮੈਂ ਤੇ ਵਿਨੋਦ ਸ਼ਰਮਾ ਦੇਸ਼ ਵਿਚੋਂ ਬਾਹਰ ਸਨ ਤਾਂ ਈ. ਜੀ. ਐਮ. ਦੀ ਪ੍ਰਵਾਨਗੀ ਤੋਂ ਬਿਨਾਂ ਕੁਝ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ । ਜਿਨਾਂ ਉਪਰ ਬੇਲੋੜਾ ਖਰਚ ਕੀਤਾ ਗਿਆ ਹੈ । ਗੋਲਫ ਦੇ ਹਰੇ ਪਰੇ ਪੈਚ ਨੂੰ ਉਖਾੜ ਕੇ ਬਾਕਸ ਕ੍ਰਿਕਟ ਦਾ ਇੱਕ ਨਵਾਂ ਪ੍ਰੋਜੈਕਟ ਬਿਨਾਂ ਕੁਝ ਡਾਇਰੈਕਟਰ ਦੀ ਪ੍ਰਵਾਨਗੀ ਤੋਂ ਸ਼ੁਰੂ ਕੀਤਾ ਗਿਆ ਸੀ । ਜਿਸ ਦਾ ਕਲੱਬ ਮੈਂਬਰਾਂ ਵਿੱਚ ਭਾਰੀ ਰੋਸ ਹੈ । ਇਸ ਮੌਕੇ ਨਰੇਸ਼ ਪਾਠਕ, ਡਾ. ਬੀ. ਐਲ. ਭਾਰਦਵਾਜ, ਐਡ. ਕਰਮਜੀਤ ਸਿੰਘ, ਗੁਰਵਿੰਦਰ ਸਿੰਘ ਵਿਰਕ, ਹਰਭਜਨ ਸਿੰਘ, ਸਰਵਦੀਪ ਸਿੰਘ ਸ਼ਾਲੂ, ਅਬਦੁਲ ਵਾਹਿਦ ਅਤੇ ਹੋਰ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ ।
Read More : ਵਿਦੇਸ਼ ਵਿਚ ਕਰੋ ਸਿਰਫ਼ ਤਿੰਨ ਲੱਖ ਸਾਲਾਨਾ ਵਿਚ ਐਮ. ਬੀ. ਬੀ. ਐਸ. : ਵੈਂਚਰ ਇਮੀਗ੍ਰੇਸ਼ਨ




