ਪਟਿਆਲਾ, 10 ਦਸੰਬਰ 2025 : ਜਿਮਖਾਨਾ ਚੋਣਾਂ (Gymkhana elections) ਫਰੈਂਡਸਿ਼ਪ ਅਤੇ ਡੈਮੋਕਰੇਟਿਕ ਗਰੁੱਪ ਨੇ ਸਿਟੀ ਸੈਂਟਰ ਵਿਖੇ ਆਪਣੇ ਚੋਣ ਪ੍ਰਚਾਰ ਦਾ ਦਫਤਰ ਖੋਲ ਦਿੱਤਾ ।
ਦਫ਼ਤਰ ਦਾ ਉਦਘਾਟਨ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ ਵਿਕਾਸ ਪੁਰੀ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ
ਇਸ ਦਫਤਰ ਦਾ ਉਦਘਾਟਨ (Office opening) Office openingਗਰੁੱਪ ਦੇ ਚੇਅਰਮੈਨ ਡਾ. ਮਨਮੋਹਨ ਸਿੰਘ, ਪ੍ਰਧਾਨ ਦੀਪਕ ਕੰਪਾਨੀ, ਵਿਕਾਸ ਪੁਰੀ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ । ਇਸ ਚੋਣ ਦਫਤਰ ਦੇ ਇੰਚਾਰਜ ਸੰਜੀਵ ਮਲਹੋਤਰਾ ਅਤੇ ਬੀ.ਡੀ. ਗੁਪਤਾ ਹਨ । ਚੋਣ ਪ੍ਰਚਾਰ ਦੀ ਦੀ ਕਮਾਨ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੁਰੀ, ਸੰਚਿਤ ਬਾਂਸਲ, ਹਰਸ਼ਪਾਲ ਸਿੰਘ, ਪ੍ਰਦੀਪ ਸਿੰਗਲਾ, ਬਿਕਰਮਜੀਤ ਸਿੰਘ, ਗੁਰਪ੍ਰੀਤ ਰੰਧਾਵਾ ਅਤੇ ਜਤਨ ਗੋਇਲ ਦੇ ਹੱਥ ਹੋਵੇਗੀ ।
ਚੋਣਾਂ ਕਲੱਬ ਦੇ ਵਿਕਾਸ ਦੇ ਮੁੱਦੇ ਤੇ ਲੜੀਆਂ ਜਾ ਰਹੀਆਂ ਹਨ : ਮਨਮੋਹਨ, ਕੰਪਾਨੀ, ਪੁਰੀ
ਇਸ ਮੌਕੇ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ ਤੇ ਵਿਕਾਸ ਪੁਰੀ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਇਹ ਚੋਣਾਂ ਕਲੱਬ ਦੇ ਵਿਕਾਸ (Elections Club Development) ਦੇ ਮੁੱਦੇ ਤੇ ਲੜੀਆਂ ਜਾ ਰਹੀਆਂ ਹਨ । ਸਾਡੀ ਸਾਰੀ ਟੀਮ ਦਾ ਇੱਕੋ ਹੀ ਮਕਸਦ ਕਲੱਬ ਦੇ ਮੈਂਬਰਾਂ ਨੂੰ ਵਧੀਆ ਤੋਂ ਵਧੀਆ ਸੁਵਿਧਾਵਾਂ ਦੇਣਾ ਹੈ ਜਿਸ ਲਈ ਸਾਡੀ ਸਾਰੀ ਟੀਮ ਵਚਨਬੱਧ ਹੈ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਟਿਵਾਣਾ, ਗੁਰਮੁਖ ਸਿੰਘ ਢਿੱਲੋ, ਡਾ. ਮਨਜੀਤ ਸਿੰਘ, ਏ. ਪੀ. ਗਰਗ, ਡਾ. ਰਜਿੰਦਰ ਗੋਇਲ ਹਰਦੇਵ ਸਿੰਘ ਬੱਲੀ, ਡਾ. ਅੰਸ਼ੂਮਨ ਖਰਬੰਦਾ. ਐਡਵੋਕੇਟ ਰਵਿੰਦਰ ਕੌਸ਼ਲ, ਨਰੇਸ਼ ਸਿੰਗਲਾ, ਜਤਿਨ ਮਿੱਤਲ, ਗੁਰਦੀਪ ਸਿੰਘ ਚੀਮਾ, ਅਮਰੀਸ਼ ਬਾਂ, ਐਡ. ਅਮਿਤ ਬੇਦੀ, ਗੁਰਪ੍ਰੀਤ ਰੰਧਾਵਾ, ਸਤਨਾਮ ਸਿੰਘ ਰੋਮੀ, ਪ੍ਰਿਤਪਾਲ ਸਿੰਘ ਸੋਢੀ ਅਮਨਪ੍ਰੀਤ ਜੋਨੀ, ਰੋਹਨ ਕੌਸ਼ਲ, ਮਦਨ ਲਾਲ ਸਿੰਗਲਾ, ਜਸਬੀਰ ਸਿੰਘ, ਅਸ਼ੋਕ ਬਾਤਿਸ਼ ਮੌਕੇ ਤੇ ਹਾਜ਼ਰ ਸਨ ।
Read More : ਜਿੰਮਖਾਨਾ ਕਲੱਬ ਚੋਣਾਂ ਆਗਾਮੀ 20 ਦਸੰਬਰ ਨੂੰ




