Mullah Munir

ਸੀ. ਡੀ. ਐੱਫ. ਬਣਦੇ ਹੀ ਮੁੱਲਾ ਮੁਨੀਰ ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਕੀਤਾ ਸ਼ੁਰੂ

ਗੁਰਦਾਸਪੁਰ/ਇਸਲਾਮਾਬਾਦ, 12 ਦਸੰਬਰ 2025 : ਆਪਣੀ ਆਦਤ ਤੋਂ ਮਜਬੂਰ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਮੂਰਖ ਬਣਾਉਂਦਿਆਂ ਸੀ. ਡੀ. ਐੱਫ. ਅਤੇ ਫੌਜ ਮੁਖੀ ਆਸਿਮ ਮੁਨੀਰ (Asim Munir) ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ । ਅੱਤਵਾਦੀਆਂ ਨੂੰ ਪਾਲਣ ਵਾਲੇ ਪਾਕਿਸਤਾਨ ਦੇ ਸੀ. ਡੀ. ਐੱਫ. ਅਤੇ ਫੌਜ ਮੁਖੀ (C. D. F. and Army Chief) ਆਸਿਮ ਮੁਨੀਰ ਨੇ ਉਲਟਾ ਭਾਰਤ `ਤੇ ਅੱਤਵਾਦ ਫੈਲਾਉਣ ਦਾ ਦੋਸ਼ ਲਾਇਆ ਹੈ।

ਕਦੋਂ ਉਗਲਿਆ ਮੁੱਲਾ ਮੁਨੀਰ ਨੇ ਭਾਰਤ ਵਿਰੁੱਧ ਜਹਿਰ

ਪਾਕਿਸਤਾਨ ਦੀ ਨੈਸ਼ਨਲ ਉਲੇਮਾ ਕਾਨਫਰੰਸ (National Ulema Conference) ਨੂੰ ਸੰਬੋਧਨ ਕਰਦੇ ਹੋਏ ਉਸ ਨੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮੁੱਲਾ ਮੁਨੀਰ ਨੇ ਭਾਰਤ `ਤੇ ਅੱਤਵਾਦ ਫੈਲਾਉਣ (Spreading terrorism in India) ਦਾ ਦੋਸ਼ ਲਾਇਆ ਹੈ । ਉਨਾਂ ਕਿਹਾ ਕਿ ਅੱਤਵਾਦ ਭਾਰਤ ਦੀ ਪਛਾਣ ਹੈ। ਅੱਤਵਾਦ ਪਾਕਿਸਤਾਨ ਦਾ ਤਰੀਕਾ ਨਹੀਂ ਹੈ, ਇਹ ਭਾਰਤ ਦਾ ਹੈ ।

Read More : ਪਾਕਿਸਤਾਨ ਵਿੱਚ 9 ਬੱਸ ਯਾਤਰੀਆਂ ਨੂੰ ਗੋਲੀਆਂ ਨਾਲ ਕੀਤਾ ਛੱਲੀ

Leave a Comment

Your email address will not be published. Required fields are marked *

Scroll to Top