ED raids

ਗੈਰ-ਕਾਨੂੰਨੀ ਕਫ ਸਿਰਪ ਮਾਮਲੇ `ਚ ਈ. ਡੀ. ਦੇ 3 ਸੂਬਿਆਂ `ਚ 25 ਟਿਕਾਣਿਆਂ `ਤੇ ਛਾਪੇ

ਲਖਨਊ, 13 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉੱਤਰ ਪ੍ਰਦੇਸ਼ ਨਾਲ ਜੁੜੇ ਗੈਰ-ਕਾਨੂੰਨੀ ਕਫ ਸਿਰਪ ਕਾਰੋਬਾਰ (Illegal cough syrup business) `ਤੇ ਕਾਰਵਾਈ ਤੇਜ਼ ਕਰਦੇ ਹੋਏ ਮਨੀ ਲਾਂਡਰਿੰਗ (Money laundering) ਮਾਮਲੇ ਦੀ ਜਾਂਚ ਦੇ ਤਹਿਤ 3 ਸੂਬਿਆਂ `ਚ -25 ਟਿਕਾਣਿਆਂ `ਤੇ ਛਾਪੇਮਾਰੀ (Raid) ਕੀਤੀ ।

ਕਿਹੜੇ ਤਿੰਨ ਸੂਬਿਆਂ ਵਿਚ ਮਾਰੇ ਗਏ ਛਾਪੇ

ਅਧਿਕਾਰੀਆਂ ਅਨੁਸਾਰ ਛਾਪੇ ਲਖਨਊ, ਵਾਰਾਣਸੀ, ਜੌਨਪੁਰ ਅਤੇ ਸਹਾਰਨਪੁਰ ਦੇ ਨਾਲ-ਨਾਲ ਰਾਂਚੀ (ਝਾਰਖੰਡ) ਅਤੇ ਅਹਿਮਦਾਬਾਦ (ਗੁਜਰਾਤ) ਵਿਚ ਮਾਰੇ ਗਏ। ਈ. ਡੀ. ਨੇ ਇਹ ਕਾਰਵਾਈ ਕੋਡੀਨ-ਯੁਕਤ ਕਫ ਸਿਰਪ ਦੇ ਗੈਰ-ਕਾਨੂੰਨੀ ਉਤਪਾਦਨ, ਵਪਾਰ ਅਤੇ ਸਪਲਾਈ ਨਾਲ ਸਬੰਧਤ 30 ਤੋਂ ਵੱਧ ਐੱਫ. ਆਈ. ਆਰ. ਦੇ ਆਧਾਰ `ਤੇ ਪੀ. ਐੱਮ. ਐੱਲ. ਏ. ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਹੈ।

ਗੈਰ ਕਾਨੂੰਨੀ ਵਪਾਰ ਨੇ ਕੀਤੀ ਹੈ ਲਗਭਗ ਇਕ ਹਜ਼ਾਰ ਕਰੋੜ ਦੀ ਗੈਰ-ਕਾਨੂੰਨੀ ਕਮਾਈ

ਛਾਪੇਮਾਰੀ ਮੁੱਖ ਮੁਲਜ਼ਮ ਸ਼ੁਭਮ ਜੈਸਵਾਲ, ਉਸਦੇ ਸਹਿਯੋਗੀਆਂ ਆਲੋਕ ਸਿੰਘ, ਅਮਿਤ ਸਿੰਘ, ਕੁਝ ਕਫ ਸਿਰਪ ਬਣਾਉਣ ਵਾਲੀਆਂ ਕੰਪਨੀਆਂ ਅਤੇ ਚਾਰਟਰਡ ਅਕਾਊਂਟੈਂਟ ਵਿਸ਼ਨੂੰ ਅਗਰਵਾਲ ਨਾਲ ਜੁੜੇ ਟਿਕਾਣਿਆਂ `ਤੇ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੈਰ-ਕਾਨੂੰਨੀ ਵਪਾਰ ਨੇ ਲੱਗਭਗ 1,000 ਕਰੋੜ ਰੁਪਏ ਦੀ ਗੈਰ-ਕਾਨੂੰਨੀ ਕਮਾਈ (Illegal earnings) ਕੀਤੀ ਹੈ । ਜਾਂਚ ਤੋਂ ਪਤਾ ਲੱਗਾ ਹੈ ਕਿ ਮੁੱਖ ਮੁਲਜ਼ਮ ਸ਼ੁਭਮ ਜੈਸਵਾਲ ਸੰਭਾਵਿਤ ਤੌਰ `ਤੇ ਦੁਬਈ ਭੱਜ ਚੁੱਕਾ ਹੈ, ਜਦੋਂ ਕਿ ਉਸਦੇ ਪਿਤਾ ਨੂੰ ਉੱਤਰ ਪ੍ਰਦੇਸ਼ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ।

Read More : ਮੋਹਾਲੀ ਵਿਧਾਇਕ ਦੇ ਸਾਬਕਾ ਪੀ. ਏ. `ਤੇ 1 ਕਰੋੜ ਦੀ ਧੋਖਾਧੜੀ ਮਾਮਲਾ ਦਰਜ

Leave a Comment

Your email address will not be published. Required fields are marked *

Scroll to Top