ਬਾਲ ਵਿਆਹ ਦੀ ਪ੍ਰਥਾ ਨੂੰ ਖਤਮ ਕਰਨ ਦੀ ਥਾਂ ਇਰਾਕ ਚੱਲ ਰਿਹਾ ਲੜਕੀਆਂ ਦੇ ਵਿਆਹ 18 ਦੀ ਥਾਂ 9 ਸਾਲ ਵਿਚ ਹੀ ਕਰਨ ਦੀ ਯੋਜਨਾ ਤੇ ਕਾਰਜ
ਇਰਾਕ : ਸੰਸਾਰ ਦੇ ਵੱਖ ਵੱਖ ਮੁਲਕਾਂ ਵਿਚ ਬਾਲ ਵਿਆਹ ਨੂੰ ਕਾਫੀ ਹੱਦ ਤੱਕ ਖਤਮ ਕੀਤੇ ਜਾਣ ਦੀ ਕਵਾਇਦ ਦੇ ਚਲਦਿਆਂ ਵਿਆਹ ਦੀ ਉਮਰ ਘੱਟੋ ਘਟ 18 ਰੱਖੀ ਗਈ ਹੈ। ਬੇਸ਼ਕ ਉਹ ਮੰੁਡਾ ਹੋਵੇ ਜਾਂ ਕੁੜੀ ਪਰ ਇਰਾਕ ਵਲੋਂ ਹਾਲ ਹੀ ਵਿਚ ਕੁੜੀਆਂ ਲਈ ਵਿਆਹ ਦੀ ਉਮਰ 18 ਤੋਂ ਵੀ ਘਟਾ ਕੇ 9 ਸਾਲ ਕਰਨ ਦੀ ਯੋਜਨਾ ਤੇ ਕਾਰਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਭਾਰਤ ਸਰਕਾਰ ਵਲੋਂ ਵਿਆਹ ਕਰਵਾਉਣ ਦੀ ਉਮਰ 18 ਤੋਂ ਵੀ ਵਧਾ ਕੇ 21 ਕਰ ਦਿੱਤੀ ਗਈ ਹੈ।