Sucide

ਤਿੰਨ ਸਕੀਆਂ ਭੈਣਾਂ ਨੇ ਇਕੱਠਿਆਂ ਕੀਤੀ ਖੁਦਕੁਸ਼ੀ

ਉਤਰ ਪ੍ਰਦੇਸ਼, 4 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਤਿੰਨ ਸਕੀਆਂ ਭੈਣਾਂ (Three wise sisters) ਵਲੋਂ ਇਕੱਠਿਆਂ ਹੀ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਵੇਂ ਵਾਪਰਿਆ ਹਾਦਸਾ

ਗਾਜੀਆਬਾਦ (Ghaziabad) ਵਿਖੇ ਜੋ ਤਿੰਨ ਸਕੀਆਂ ਭੈਣਾਂ ਵਲੋਂ ਇਕੱਠਿਆਂ ਹੀ ਖੁਦਕੁ਼ਸ਼ੀ (Suicide) ਕੀਤੇ ਜਾਣ ਬਾਰੇ ਪਤਾ ਲੱਗਿਆ ਹੈ ਮੁਤਾਬਕ ਤਿੰਨੇ ਭੈਣਾਂ ਨੇ 9ਵੀਂ ਮੰਜਿ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ । ਉਕਤ ਘਟਨਾ ਬੀਤੇ ਦਿਨੀਂ ਮੰਗਲਵਾਰ ਰਾਤ ਦੇ ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ । ਮਿਲੀ ਜਾਣਕਾਰੀ ਅਨੁਸਾਰ ਤਿੰਨੇ ਭੈਣਾਂ ਨੇ ਇਕ ਦੂਸਰੇ ਦਾ ਹੱਥ ਪਕੜ ਕੇ ਬਾਲਕੋਨੀ ਵਿਚੋਂ ਛਾਲ (Jump from the balcony) ਮਾਰ ਦਿੱਤੀ, ਜਿਨ੍ਹਾਂ ਦੇ ਡਿੱਗਣ ਦੀ ਆਵਾਜ ਸੁਣ ਕੇ ਕਾਲੋਨੀ ਵਾਸੀ ਮੌਕੇ ਤੇ ਪਹੁੰਚੇ ਜਿਨ੍ਹਾਂ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ।

ਕੀ ਕਾਰਨ ਮੰਨਿਆਂ ਜਾ ਰਿਹਾ ਅਜਿਹਾ ਕਰਨ ਦਾ

ਤਿੰਨੇ ਭੈਣਾਂ ਜਿਨ੍ਹਾਂ ਨੇ ਇਕੱਠਿਆਂ ਹੀ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤਿੰਨੋ ਜਣੀਆਂ ਹੀ 12 ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦੀਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਦਾਅਵਾ ਕੀਤਾ ਗਿਆ ਹੈ ਕਿ ਉਹ ਟਾਸਕ-ਅਧਾਰਤ ਕੋਰੀਆਈ ਲਵ ਗੇਮ ਦੀਆਂ ਆਦੀ ਸਨ । ਉਹ ਕੋਵਿਡ-19 ਮਹਾਮਾਰੀ ਤੋਂ ਹੀ ਇਹ ਗੇਮਾਂ ਖੇਡ ਰਹੇ ਸਨ । ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖੇਡਣ ਤੋਂ ਰੋਕਿਆ ਸੀ ਅਤੇ ਝਿੜਕਿਆ । ਇਸ ਕਾਰਨ ਤਿੰਨਾਂ ਭੈਣਾਂ ਨੇ ਖ਼ੁਦਕੁਸ਼ੀ ਕਰ ਲਈ । ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਇਸ ਸਮੇਂ ਕੁਝ ਵੀ ਕਹਿਣ ਦੀ ਸੂਰਤ ਵਿਚ ਨਹੀਂ ਹੈ ।

Read more : ਭਾਖੜਾ ਵਿਚ ਛਾਲ ਮਾਰ ਕੇ ਖੁਦਕੁ਼ਸ਼ੀ ਕਰਨ ਵਾਲੀ ਮਹਿਲਾ ਦੀ ਲਾਸ਼ ਮਿਲੀ

Leave a Comment

Your email address will not be published. Required fields are marked *

Scroll to Top