Died

ਤਿੰਨ ਵਿਅਕਤੀਆਂ ਦੀ ਖੇਤ ਵਿਚ ਬਣੀ ਪਾਣੀ ਵਾਲੀ ਡਿੱਗੀ ਵਿਚ ਡੁੱਬਣ ਕਾਰਨ ਮੌਤ

ਰਾਜਸਥਾਨ, 5 ਫਰਵਰੀ 2026 : ਰਾਜਸਥਾਨ (Rajasthan) ਦੇ ਜਿ਼ਲਾ ਹਨੂੰਮਾਨਗੜ੍ਹ ਦੇ ਥਾਣਾ ਸੰਗਰੀਆ ਅਧੀਨ ਪੈਂਦੇ ਪਿੰਡ ਰਸੂਲਵਾਲਾ (Rasulwala Village) ਦੇ ਖੇਤ ਵਿਚ ਪਾਣੀ ਵਾਲੀ ਡਿੱਗੀ ਵਿਚ ਡੁੱਬ ਕੇ ਤਿੰਨ ਜਣੇ ਮੌਤ (Death) ਦੇ ਘਾਟ ਉਤਰ ਗਏ ਹਨ ।

ਕੌਣ ਹਨ ਤਿੰਨੋ ਜਣੇ

ਹਨੂੰਮਾਨਗੜ੍ਹ ਜਿ਼ਲ੍ਹੇ ਦੇ ਥਾਣਾ ਸੰਗਰੀਆ ਦੇ ਪਿੰਡ ਰਸੂਵਾਲਾ ਦੇ ਖੇਤ ਵਿੱਚ ਪਾਣੀ ਵਾਲੀ ਡਿੱਗੀ ’ਚ ਡੁੱਬਣ ਕਾਰਨ (Due to drowning) ਇਕ ਕਿਸਾਨ ਅਤੇ ਉਸ ਦੇ ਦੋ ਪੁੱਤਰਾਂ ਦੀ ਜੋ ਮੌਤ ਹੋ ਗਈ ਦੀ ਪਛਾਣ ਗੁਰਦੀਪ ਸਿੰਘ (40), ਲਖਵਿੰਦਰ ਸਿੰਘ (22) ਅਤੇ ਰਾਜਵਿੰਦਰ ਸਿੰਘ (16) ਵਜੋਂ ਹੋਈ ਹੈ । ਤਿੰਨੋਂ ਪਿਓ-ਪੁੱਤਰ ਆਪਣੇ ਖੇਤ ਵਿੱਚ ਫ਼ਸਲ ਨੂੰ ਸਪਰੇਅ ਕਰਨ ਗਏ ਸਨ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਜਦੋਂ ਰਾਜਵਿੰਦਰ ਗੁਆਂਢੀ ਦੇ ਖੇਤ ਵਿੱਚ ਡਿੱਗੀ ’ਚੋਂ ਪਾਣੀ ਲਿਆਉਣ ਲਈ ਗਿਆ ਤਾਂ ਪਾਣੀ ਭਰਦੇ ਸਮੇਂ ਤਿਲਕਣ ਕਾਰਨ ਉਹ ਡਿੱਗੀ ਵਿੱਚ ਡਿੱਗ ਗਿਆ । ਚੀਕਾਂ ਸੁਣ ਕੇ ਲਖਵਿੰਦਰ ਉਸ ਨੂੰ ਬਚਾਉਣ ਲਈ ਭੱਜਿਆ ਪਰ ਆਪਣਾ ਸੰਤੁਲਨ ਵੀ ਗੁਆ ਬੈਠਾ ਅਤੇ ਡਿੱਗੀ ’ਚ ਡਿੱਗ ਗਿਆ । ਫਿਰ ਗੁਰਦੀਪ ਨੇ ਆਪਣੇ ਪੁੱਤਰਾਂ ਨੂੰ ਡੁੱਬਦੇ ਵੇਖਿਆ ਤੇ ਬਚਾਉਣ ਲਈ ਡਿੱਗੀ ’ਚ ਛਾਲ ਮਾਰੀ ਪਰ ਤਿੰਨਾਂ ਵਿੱਚੋਂ ਕੋਈ ਵੀ ਬਾਹਰ ਨਹੀਂ ਆ ਸਕਿਆ । ਜਦੋਂ ਤਿੰਨੋਂ ਘਰ ਵਾਪਸ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਉਨ੍ਹਾਂ ਦੀ ਭਾਲ ਕਰਦੇ ਹੋਏ ਖੇਤ ਪਹੁੰਦੇ ਉਥੇ ਡਿੱਗੀ ਨੇੜਿਓਂ ਟੋਪੀ, ਬੈਲਟ, ਕੱਪੜੇ ਅਤੇ ਜੁੱਤੀਆਂ ਦੇਖ ਕੇ ਸ਼ੱਕ ਹੋਇਆ । ਫਿਰ ਜਦੋਂ ਵੇਖਿਆ ਤਾਂ ਡਿੱਗੀ ਵਿਚ ਤਿੰਨਾਂ ਪਿਓ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਸਨ ।

ਲਾਸ਼ਾਂ ਪੋਸਟਮਾਰਟਮ ਤੋ ਬਾਅਦ ਕਰ ਦਿੱਤੀਆਂ ਗਈਆਂ ਪਰਿਵਾਰਕ ਮੈਂਬਰਾਂ ਹਵਾਲੇ

ਲਾਸ਼ਾਂ ਨੂੰ ਰੱਸਿਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ (Postmortem) ਮਗਰੋਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਪਰਿਵਾਰ ਵਿੱਚ ਹੁਣ ਗੁਰਦੀਪ ਸਿੰਘ ਦੀ ਪਤਨੀ ਅਤੇ ਧੀ ਰਹਿ ਗਈਆਂ ਹਨ । ਗੁਰਦੀਪ ਸਿੰਘ ਖੇਤੀ ਕਰਦਾ ਸੀ, ਲਖਵਿੰਦਰ ਬੀ. ਐੱਸ. ਟੀ. ਸੀ. ਦਾ ਵਿਦਿਆਰਥੀ ਸੀ ਅਤੇ ਰਾਜਵਿੰਦਰ 10ਵੀਂ ਜਮਾਤ ਵਿੱਚ ਪੜ੍ਹਦਾ ਸੀ ।

Read more : ਪਿਤਾ ਨੇ ਕੀਤਾ ਮਾਸੂਮ ਜਿਹੀ ਬੱਚੀ ਦਾ ਕਤਲ

Leave a Comment

Your email address will not be published. Required fields are marked *

Scroll to Top