ਭਾਰਤ ਜਲਦ ਹੀ ਆਕਲੈਂਡ ਵਿਚ ਦੂਤਾਵਾਸ ਖੋਲ੍ਹੇਗਾ: ਮੁਰਮੂ
ਆਕਲੈਂਡ, 9 ਅਗਸਤ : ਨਿਊਜ਼ੀਲੈਂਡ ਦੌਰੇ ਦੌਰਾਨ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਭਾਰਤ ਜਲਦੀ ਹੀ ਨਿਊਜ਼ੀਲੈਂਡ ਨਾਲ ਕੂਟਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਪਰਵਾਸੀਆਂ ਦੀ ਸਹੂਲਤ ਲਈ ਆਕਲੈਂਡ ਵਿੱਚ ਦੂਤਾਵਾਸ ਖੋਲ੍ਹੇਗਾ। ਉਨ੍ਹਾਂ ਆਕਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਨਾਲ ਭਾਰਤ ਦੇ ਸਬੰਧ ਬਹੁਤ ਡੂੰਗੇ ਹਨ ਅਤੇ ਭਾਰਤੀ ਪ੍ਰਵਾਸੀਆਂ ਨੇ ਨਿਊਜ਼ੀਲੈਂਡ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਕਿਹਾ ‘‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਜਲਦੀ ਹੀ ਆਕਲੈਂਡ ਵਿੱਚ ਇੱਕ ਕੌਂਸਲੇਟ(ਦੂਤਾਵਾਸ) ਖੋਲ੍ਹਿਆ ਜਾਵੇਗਾ।’’ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਕਦਮ ਨਾਲ ਕੂਟਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਆਕਲੈਂਡ ਵਿੱਚ ਭਾਰਤ ਦਾ ਇੱਕ ਆਰਜ਼ੀ ਕੌਂਸਲ ਹੈ।