Amritpal Mehron

ਬਠਿੰਡਾ ਦੀ ਇਕ ਅਦਾਲਤ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਕੀਤਾ ਭਗੌੜਾ ਕਰਾਰ

ਬਠਿੰਡਾ, 10 ਫਰਵਰੀ 2026 : ਬਠਿੰਡਾ (Bathinda) ਦੇ ਪ੍ਰਸਿੱਧ ਕੰਚਨ ਕੁਮਾਰ ਉਰਫ ਕਮਲ ਕੌਰ ਭਾਬੀ ਹੱਤਿਆ ਮਾਮਲੇ ਵਿਚ ਬਠਿੰਡਾ ਦੀ ਇਕ ਅਦਾਲਤ (Court) ਨੇ ਅੰਮ੍ਰਿਤਪਾਲ ਮਹਿਰੋਂ ਨੂੰ ਅੱਜ ਭਗੌੜਾ ਕਰਾਰ (Fugitive agreement) ਦੇ ਦਿੱਤਾ ਹੈ ।

ਕਿਊਂ ਕੀਤੀ ਗਈ ਹੈ ਇਹ ਕਾਰਵਾਈ

ਮਿਲੀ ਜਾਣਕਾਰੀ ਅਨੁਸਾਰ ਕੰਚਨ ਕੁਮਾਰ ਦੇ ਕਤਲ ਕਾਂਡ ਦਾ ਮੁੱਖ ਦੋਸ਼ੀ ਅੰਮ੍ਰਿਤਪਾਲ ਮਹਿਰੋਂ (Amritpal Mehron) ਜੋ ਕਿ ਘਟਨਾ ਵਾਲੇ ਦਿਨ ਤੋਂ ਹੀ ਫਰਾਰ ਹੈ ਨੂੰ ਅਦਾਲਤ ਵਲੋਂ ਵਾਰ-ਵਾਰ ਸੰਮੰਨ ਵੱਖ-ਵੱਖ ਸਮੇਂ ਤੇ ਜਾਰੀ ਕੀਤੇ ਗਏ ਸਨ ਪਰ ਅਦਾਲਤ ਵਿਚ ਪੇਸ਼ ਨਾ ਹੋਣ ਦੇ ਚਲਦਿਆਂ ਅਦਾਲਤ ਵਲੋਂ ਉਕਤ ਕਾਰਵਾਈ ਕੀਤੀ ਗਈ ਹੈ ।

ਥਾਣੇ ਦੇ ਐਸ. ਐਚ. ਓ. ਨੇ ਕੀ ਦੱਸਿਆ

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾਣ ਦੇ ਮਾਮਲੇ ਤੇ ਬਠਿੰਡਾ ਕੈਂਟ ਥਾਣੇ ਦੇ ਐੱਸ. ਐੱਚ. ਓ. ਦਲਜੀਤ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਦੇ ਹੁਕਮ ਮਿਲ ਗਏ ਹਨ । ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਯੂ. ਏ. ਈ. ਵਿੱਚ ਲੁਕੇ ਹੋਣ ਦੀ ਜਾਣਕਾਰੀ ਹੈ । ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਇੰਟਰਪੋਲ ਦੀ ਮਦਦ ਨਾਲ ਉਸ ਨੂੰ ਭਾਰਤ ਲਿਆਂਦਾ ਜਾ ਸਕੇ । ਇੰਟਰਪੋਲ ਨੂੰ ਲੋੜੀਂਦੇ ਵੇਰਵੇ ਭੇਜੇ ਜਾ ਚੁੱਕੇ ਹਨ ਅਤੇ ਅਧਿਕਾਰਤ ਜਵਾਬ ਦੀ ਉਡੀਕ ਹੈ ।

ਕੀ ਸੀ ਸਮੁੱਚਾ ਘਟਨਾਕ੍ਰਮ

ਪੁਲਸ ਜਾਂਚ ਅਨੁਸਾਰ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ, ਜਸਪ੍ਰੀਤ ਸਿੰਘ ਅਤੇ ਨਿਰਮਤਜੀਤ ਸਿੰਘ ਵਲੋਂ ਸਾਲ-2025 ਦੀ 9-10 ਜੂਨ ਦੀ ਰਾਤ ਨੂੰ ਕੰਚਨ ਕੁਮਾਰੀ (Kanchan Kumari) ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ । ਪੁਲਸ ਦਾ ਦਾਅਵਾ ਹੈ ਕਿ ਇਹ ਕਤਲ ਕੰਚਨ ਵੱਲੋਂ ਇੰਟਰਨੈੱਟ ਮੀਡੀਆ `ਤੇ ਪਾਈ ਗਈ ਕਥਿਤ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਕੀਤਾ ਗਿਆ ਸੀ, ਜਿਸ ਨੂੰ ਮੁਲਜ਼ਮਾਂ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੇ ਵਿਰੁੱਧ ਦੱਸਿਆ ਸੀ । ਕਤਲ ਤੋਂ ਬਾਅਦ ਮੁਲਜ਼ਮ ਕੰਚਨ ਦੀ ਲਾਸ਼ ਬਠਿੰਡਾ ਦੇ ਭੁੱਚੋ ਮੰਡੀ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪਾਰਕਿੰਗ ਵਿੱਚ ਉਸ ਦੀ ਕਾਰ ਵਿੱਚ ਛੱਡ ਕੇ ਫ਼ਰਾਰ ਹੋ ਗਏ ਸਨ। 11 ਜੂਨ ਦੀ ਸ਼ਾਮ ਨੂੰ ਲਾਸ਼ ਬਰਾਮਦ ਹੋਈ ਸੀ ।

Read More  : ਪੁਲਸ ਨੇ ਕੀਤਾ ਅੰਮ੍ਰਿਤਪਾਲ ਮਹਿਰੋਂ ਨੂੰ ਭੱਜਣ ਵਿਚ ਮਦਦ ਕਰਨ ਵਾਲੇ ਨੂੰ ਗ੍ਰਿਫ਼ਤਾਰ

Leave a Comment

Your email address will not be published. Required fields are marked *

Scroll to Top