ਦਿੱਲੀ, 13 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸਕੂਲਾਂ ਨੂੰ ਅੱਜ ਫਿਰ ਇਕ ਵਾਰ ਬੰਬ ਨਾਲ ਉਡਾਉਣ (Bomb threat) ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।
ਸੂਚਨਾ ਮਿਲਦਿਆਂ ਹੀ ਕਰਵਾਏ ਗਏ ਸਕੂਲ ਖਾਲੀ
ਮਿਲੀ ਜਾਣਕਾਰੀ ਅਨੁਸਾਰ ਅੱਜ ਫਿਰ ਇਕ ਵਾਰ ਦਿੱਲੀ ਦੇ ਵੱਖ-ਵੱਖ ਸਕੂਲਾਂ (Schools) ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ । ਧਮਕੀ ਮਿਲਣ ਨਾਲ ਸਿਰਫ਼ ਸਕੂਲ ਹੀ ਨਹੀਂ ਬਲਕਿ ਬੱਚਿਆਂ ਤੇ ਮਾਪਿਆਂ ਆਦਿ ਵਿਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ।
ਉਪਰੋਕਤ ਧਮਕੀ ਦੇ ਚਲਦਿਆਂ ਦਿੱਲੀ ਪੁਲਸ, ਫਾਇਰ ਬ੍ਰਿਗੇਡ ਅਤੇ ਬੰਬ ਰੋਕੂ ਟੀਮ (Bomb disposal team) ਨੇ ਸਕੂਲਾਂ ਵਿਚ ਪਹੁੰਚ ਕੀਤੀ ਅਤੇ ਜਾਂਚ ਸ਼ੁਰੂ ਕੀਤੀ ਤਾਂ ਜੋ ਧਮਕੀ ਦੇ ਚਲਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ । ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਧਮਕੀ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ।
Read More : ਮੋਹਾਲੀ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ




