ਫ਼ਿਰੋਜ਼ਪੁਰ, 14 ਫਰਵਰੀ 2026 : ਜਿ਼ਲਾ ਫਰੀਦਕੋਟ (Faridkot) ਦੇ ਪਿੰਡ ਬਾਜੀਦਪੁਰ ਵਿਖੇ ਇਕ ਨੌਜਵਾਨ ਵਲੋਂ ਆਪਣੀ ਹੀ ਪਤਨੀ ਤੇ ਪੁੱਤ (Wife and son) ਨੂੰ ਗੋਲੀ ਮਾਰ ਕੇ ਫਿਰ ਖੁਦ ਨੂੰ ਗੋਲੀ (Shoot yourself) ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਕਿਸ ਨੇ ਕਿਸ ਕਿਸ ਨੂੰ ਉਤਾਰਿਆ ਹੈ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਸ਼ਹਿਰ ਦੇ ਪਿੰਡ ਬਾਜੀਦਪੁਰ (Village Bajidpur) ਵਿਖੇ ਜੋ ਇਕ ਨੌਜਵਾਨ ਵਲੋਂ ਆਪਣੀ ਹੀ ਪਤਨੀ ਤੇ ਪੁੱਤ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਗੋਲੀ ਮਾਰਨ ਵਾਲਾ ਨੌਜਵਾਨ ਜਗਜੀਤ ਸਿੰਘ ਹੈ ਜੋ ਕਿ ਪੇਸ਼ੇ ਤੋਂ ਕਿਸਾਨ ਤੇ ਉਸਨੇ ਜੋ ਪਤਨੀ ਤੇ ਪੁੱਤ ਨੂੰ ਗੋਲੀ ਮਾਰੀ ਹੈ ਵਿਚ ਪਤਨੀ ਨਵਨੀਤ ਕੌਰ (35) ਅਤੇ ਪੁੱਤਰ ਵਾਰਿਸਦੀਪ ਸਿੰਘ (4) ਸ਼ਾਮਲ ਹੈ ਨੂੰ ਅਪਣੇ ਰਿਵਾਲਵਰ ਨਾਲ ਗੋਲੀ ਮਾਰ ਦਿਤੀ ਗਈ ਸੀ । ਇਸ ਘਟਨਾ ਵਿਚ ਤਿੰਨੋਂ ਗੰਭੀਰ ਰੂਪ ਵਿਚ ਜ਼ਖ਼ਮੀ (Injured) ਹਨ । ਉਨ੍ਹਾਂ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਇਕ ਨਿਜੀ ਹਸਪਤਾਲ ਲਿਆਂਦਾ ਗਿਆ, ਜਿਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫ਼ਰ ਕਰ ਦਿਤਾ ਗਿਆ ।
ਘਟਨਾ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਜਾਂਚ
ਡੀ. ਐੱਸ. ਪੀ. ਸਬ-ਡਵੀਜ਼ਨ ਫ਼ਿਰੋਜ਼ਪੁਰ ਕਰਨ ਸ਼ਰਮਾ ਹਸਪਤਾਲ ਪਹੁੰਚੇ । ਫ਼ਿਲਹਾਲ ਪੁਲਿਸ ਵਲੋਂ ਘਟਨਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਖ਼ਬਰ ਲਿਖੇ ਜਾਣ ਤਕ ਤਿੰਨਾਂ ਦੀ ਹਾਲਤ ਬਹੁਤ ਨਾਜ਼ੁਕ ਸੀ । ਮੌਕੇ ‘ਤੇ ਮੌਜੂਦ ਲੋਕਾਂ ਨੇ ਦਸਿਆ ਕਿ ਨੌਜਵਾਨ ਨੂੰ ਕਦੇ ਵੀ ਦੁਖੀ ਜਾਂ ਪ੍ਰੇਸ਼ਾਨ ਨਹੀਂ ਦੇਖਿਆ ਗਿਆ । ਇਹ ਇਕ ਖ਼ੁਸ਼ਹਾਲ ਪਰਵਾਰ ਹੈ ਜਿਸ ਕੋਲ ਅਪਣੀ ਜ਼ਮੀਨ ਵੀ ਹੈ ਅਤੇ ਖੇਤੀ ਲਈ ਉਹ ਠੇਕੇ `ਤੇ ਵੀ ਜ਼ਮੀਨ ਲੈਂਦੇ ਹਨ ।
Read More : ਪੁਲਸ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਕਾਰਨ ਹੋਈ ਮੌਤ




