ਲੁਧਿਆਣਾ, 14 ਫਰਵਰੀ 2026 : ਪੰਜਾਬ ਦੇ ਜਿ਼ਲਾ ਲੁਧਿਆਣਾ (District Ludhiana) ਦੇ ਹੈਬੋਵਾਲ ਵਿਖੇ ਇਕ 10 ਸਾਲਾ ਮਾਸੂਮ ਬੱਚੇ (10 year old innocent child) ਦੀ ਪਤੰਗ ਉਡਾਉੁਂਦੇ ਵੇਲੇ ਛੱਤ ਤੋਂ ਡਿੱਗ (Fall from the roof) ਕੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਮਿਲਿਆ ਹੈ ।
ਕੌਣ ਹੈ ਇਹ ਮਾਸੂਮ ਬੱਚਾ
ਮਿਲੀ ਜਾਣਕਾਰੀ ਮੁਤਾਬਕ ਜੋ ਹੈਬੋਵਾਲ ਖੇਤਰ ਵਿਖੇ ਹੋ ਬੱਚਾ ਪਤੰਗ ਉਡਾਉਂਦਿਆਂ (Flying a kite) ਛੱਤ ਤੋਂ ਡਿੱਗ ਕੇ ਮੌਤ ਦੇ ਘਾਟ ਉਤਰ ਗਿਆ ਹੈ ਟਿੰਕੂ ਕੁਮਾਰ ਵਜੋਂ ਹੋਈ ਹੈ । ਬੱਚੇ ਦੇ ਇਸ ਤਰ੍ਹਾਂ ਛੱਤ ਤੋਂ ਹੇਠਾਂ ਡਿੱਗਣ ਦੇ ਚਲਦਿਆਂ ਬੱਚੇ ਨੂੰ ਇਲਾਜ ਲਈ ਡੀ. ਐਮ. ਸੀ. ਵਿਖੇ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ (Death) ਹੋ ਗਈ ਹੈ । 10 ਸਾਲਾ ਮਾਸੂਮ ਨੌਜਵਾਨ ਲੁਧਿਆਣਾ ਦੇ ਹੈਬੋਵਾਲ ਵਿਖੇ ਪੈਂਦੇ ਪਿੰਡ ਬਲੋਕੇ ਦਾ ਵਸਨੀਕ ਹੈ ।
ਪੁਲਸ ਨੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਥਾਣਾ ਹੈਬੋਵਾਲ ਦੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ (Postmortem) ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ । ਹੈੱਡ ਕਾਂਸਟੇਬਲ ਗਗਨਦੀਪ ਸਿੰਘ ਨੇ ਦਸਿਆ ਕਿ ਬੱਚੇ ਦੇ ਪਿਤਾ ਸੁਨੀਲ ਇਕ ਕੰਪਨੀ ਵਿਚ ਮਜ਼ਦੂਰੀ ਦਾ ਕੰਮ ਕਰਦੇ ਹਨ, ਉਨ੍ਹਾਂ ਦੇ ਦੋ ਲੜਕੇ ਅਤੇ ਇਕ ਲੜਕੀ ਹੈ । ਟਿੰਕੂ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ । ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Read More: ਪਬਜੀ ਖੇਡ ਰਹੇ ਨੌਜਵਾਨ ਦੇ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ




