Accident

ਸੜਕ ਹਾਦਸੇ ਵਿਚ ਪੰਜ ਦੀ ਮੌਤ ਚਾਰ ਹੋਰ ਗੰਭੀਰ ਜ਼ਖਮੀ

ਹਰਿਆਣਾ, 14 ਫਰਵਰੀ 2026 : ਹਰਿਆਣਾ (Haryana) ਦੇ ਗੋਹਾਣਾ ਵਿਖੇ ਬੀਤੀ ਦੇਰ ਰਾਤ ਕਾਰ ਦੇ ਹਾਦਸਾਗ੍ਰਸਤ (Car accident) ਹੋਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਤੇ ਚਾਰ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ ।

ਕੌਣ ਕੌਣ ਹਨ ਉਹ ਨੌਜਵਾਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਹਰਿਆਣਾ ਦੇ ਗੋਹਾਣਾ (Gohana) ਵਿਖੇ ਜੋ ਕਾਰ ਦੇ ਦਰੱਖਤ ਨਾਲ ਤੇਜ ਰਫ਼ਤਾਰ ਹੋਣ ਕਾਰਨ ਹਾਦਸਾਗ੍ਰਸਤ ਹੋਣ ਦਾ ਪਤਾ ਚੱਲਿਆ ਹੈ ਵਿਚ ਜਿਨ੍ਹਾਂ ਪੰਜ ਨੌਜਵਾਨਾਂ ਦੀ ਮੌਤ (Five youths died) ਹੋ ਗਈ ਹੈ ਵਿਚੋਂ ਤਿੰਨ ਦੀ ਮੌਕੇ ਤੇ ਹੀ ਦੋ ਦੀ ਇਲਾਜ ਦੌਰਾਨ ਵਿਚ ਸਾਗਰ, ਦੀਪਕ, ਅੰਕੁਸ਼, ਗੋਲੂ ਅਤੇ ਸਾਹਿਲ ਸ਼ਾਮਲ ਹਨ । ਉਕਤ ਸਾਰੇ ਜਣੇ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ ।

ਸੜਕ ਹਾਦਸੇ ਵਿਚ ਚਾਰੋਂ ਜ਼ਖ਼ਮੀ ਹਨ ਇਲਾਜ ਅਧੀਨ

ਉਕਤ ਸੜਕ ਹਾਦਸੇ ਵਿਚ ਮਰਨ ਵਾਲਿਆਂ ਤੋਂ ਇਲਾਵਾ ਜਿਨ੍ਹਾਂ ਚਾਰ ਨੂੰ ਜ਼ਖ਼ਮੀ ਹੋਣ ਤੇ ਇਲਾਜ ਲਈ ਖਾਨਪੁਰ ਮਹਿਲਾ ਮੈਡੀਕਲ ਸੈਂਟਰ ਦਾਖਲ ਕਰਵਾਇਆ ਗਿਆ ਹੈ ਇਲਾਜ ਅਧੀਨ ਹਨ । ਸੜਕ ਹਾਦਸਾ (Road accident) ਵਾਪਰਨ ਕਾਰਨ ਵਾਪਰੀ ਘਟਨਾਕ੍ਰਮ ਨੇ ਪੰਜ ਪਰਿਵਾਰਾਂ ਤੇ ਇਕ ਤਰ੍ਹਾਂ ਨਾਲ ਦੁੱਖਾਂ ਦਾ ਪਹਾੜ ਹੀ ਤੋੜ ਦਿੱਤਾ ਹੈ । ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ ਹੈ ।

Read More : ਕਾਰ-ਕੰਟੇਨਰ ਟਰੱਕ ਟੱਕਰ ਵਿਚ ਦੋ ਔਰਤਾਂ ਦੀ ਮੌਤ ਦੋ ਬੱਚਿਆਂ ਸਮੇਤ ਤਿੰਨ ਜ਼ਖ਼ਮੀ

Leave a Comment

Your email address will not be published. Required fields are marked *

Scroll to Top