Kiran Rijiju

ਬਿਰਲਾ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ `ਤੇ ਚਰਚਾ ਅਤੇ ਵੋਟਿੰਗ 9 ਨੂੰ : ਰਿਜਿਜੂ

ਅਰੁਣਾਚਲ ਪ੍ਰਦੇਸ਼, 16 ਫਰਵਰੀ 2026 : ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ (Kiren Rijiju) ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ (Om Birla) ਨੂੰ ਅਹੁਦੇ ਤੋਂ ਹਟਾਉਣ ਦੇ ਮਤੇ ‘ਤੇ ਚਰਚਾ ਅਤੇ ਉਸ ਤੋਂ ਬਾਅਦ ਵੋਟਿੰਗ 9 ਮਾਰਚ ਨੂੰ ਹੋਵੇਗੀ ।

ਕੇਂਦਰੀ ਮੰਤਰੀ ਨੇ ਦਿੱਤੀ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ

ਰਿਜਿਜੂ ਨੇ ਕਿਹਾ ਕਿ ਬਜਟ ਸੈਸ਼ਨ (Budget session) ਦਾ ਦੂਜਾ ਪੜਾਅ 9 ਮਾਰਚ ਤੋਂ 2 ਅਪ੍ਰੈਲ ਤੱਕ ਨਿਰਧਾਰਤ ਹੈ । ਉਨ੍ਹਾਂ ਕਿਹਾ ਕਿ ਇਹ ਸੈਸ਼ਨ `ਦਿਲਚਸਪ` ਹੋਵੇਗਾ ਕਿਉਂਕਿ ਕਈ ਅਹਿਮ ਬਿੱਲ ਸੰਸਦ ‘ਚ ਚਰਚਾ ਅਤੇ ਪਾਸ ਹੋਣ ਲਈ ਪੇਸ਼ ਕੀਤੇ ਜਾਣਗੇ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਵਿਰੋਧੀ ਪਾਰਟੀਆਂ ਸੈਸ਼ਨ ਦੇ ਪਹਿਲੇ ਪੜਾਅ ਵਾਂਗ ਵਿਰੋਧ ਜਾਰੀ ਰੱਖਦੀਆਂ ਹਨ ਤਾਂ ਅੰਤ ‘ਚ ਇਹ ਉਨ੍ਹਾਂ ਲਈ ਠੀਕ ਨਹੀਂ ਹੋਵੇਗਾ ।

ਸਰਕਾਰ ਬਣਾ ਰਹੀ ਹੈ ਚਰਚਾ ਲਈ ਖਾਸ ਮੰਤਰਾਲਿਆਂ ਦੀ ਪਛਾਣ ਕਰਨ ਦੀ ਯੋਜਨਾ

ਅਰੁਣਾਚਲ ਪੱਛਮੀ ‘ਚ ਆਪਣੇ ਸੰਸਦੀ ਖੇਤਰ ਦੇ ਦੌਰੇ ‘ਤੇ ਆਏ ਕਿਰੇਨ ਰਿਜਿਜੂ ਨੇ ਦੱਸਿਆ ਕਿ ਸੈਸ਼ਨ ਦੇ ਦੂਜੇ ਪੜਾਅ ਦੌਰਾਨ ਸਰਕਾਰ ਚਰਚਾ ਲਈ ਖਾਸ ਮੰਤਰਾਲਿਆਂ ਦੀ ਪਛਾਣ ਕਰਨ ਦੀ ਯੋਜਨਾ ਬਣਾ ਰਹੀ ਹੈ । ਉਨ੍ਹਾਂ ਕਿਹਾ ਕਿ ਲੋਕ ਸਭਾ (Lok Sabha) ਵਿਚ ਅਸੀਂ ਪੰਜ ਮੰਤਰਾਲਿਆਂ ‘ਚ ਗ੍ਰਾਂਟਾਂ ਦੀਆਂ ਮੰਗਾਂ ‘ਤੇ ਚਰਚਾ ਕਰਾਂਗੇ ਅਤੇ ਰਾਜ ਸਭਾ ਵਿਚ ਅਸੀਂ ਪੰਜ ਹੋਰ ਮੰਤਰਾਲਿਆਂ ਦੇ ਕੰਮਕਾਜ `ਤੇ ਚਰਚਾ ਕਰਾਂਗੇ ।

Read More : ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ

Leave a Comment

Your email address will not be published. Required fields are marked *

Scroll to Top