renuka chowudhury

ਸੰਸਦ `ਚ ਆਵਾਰਾ ਕੁੱਤਾ ਲਿਆਉਣ ਦਾ ਮਾਮਲਾ

ਨਵੀਂ ਦਿੱਲੀ, 16 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੇ ਸੰਸਦ ਕੰਪਲੈਕਸ ਵਿਚ ਅਵਾਰਾ ਕੁੱਤੇ (Stray dogs) ਨੂੰ ਲਿਆਉਣ ਅਤੇ ਸੰਸਦ ਮੈਂਬਰਾਂ ਵਿਰੁੱਧ ਇਤਰਾਜਯੋਗ ਟਿੱਪਣੀ ਦਾ ਮਾਮਲਾ ਸਾਹਮਣੇ ਆਇਆ ਹੈ ।

ਰਾਜ ਸਭਾ ਮੈਂਬਰ ਰੇਣੁਕਾ ਚੌਧਰੀ ਨੂੰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ

ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ (Rajya Sabha member) ਰੇਣੁਕਾ ਚੌਧਰੀ ਨੂੰ ਆਪਣੀ ਕਾਰ ‘ਚ ਇਕ ਆਵਾਰਾ ਕੁੱਤੇ ਨੂੰ ਸੰਸਦ ਕੰਪਲੈਕਸ (Parliament Complex) ‘ਚ ਲਿਆਉਣ ਅਤੇ ਸੰਸਦ ਮੈਂਬਰਾਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿਚ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੱਤਾ ਗਿਆ ਹੈ । ਸੂਤਰਾਂ ਅਨੁਸਾਰ ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਚੌਧਰੀ ਵਿਰੁੱਧ ਇਕ ਸ਼ਿਕਾਇਤ ਦਾ ਨੋਟਿਸ ਲਿਆ ਹੈ ਅਤੇ 23 ਫਰਵਰੀ ਤੱਕ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ ਹੈ ।

ਕਦੋਂ ਲੈ ਕੇ ਆਈ ਸੀ ਰੇਣੂਕਾ ਚੌਧਰੀ ਸੰਸਦ ਵਿਚ ਅਵਾਰਾ ਕੁੱਤੇ ਨੂੰ

ਸੰਸਦ ਦੇ ਪਿਛਲੇ ਸਰਦ ਰੁੱਤ ਸੈਸ਼ਨ ਦੌਰਾਨ, 1 ਦਸੰਬਰ ਨੂੰ ਰੇਣੁਕਾ ਚੌਧਰੀ (Renuka Chaudhary) ਆਵਾਰਾ ਕੁੱਤੇ ਨੂੰ ਆਪਣੀ ਕਾਰ ‘ਚ ਸੰਸਦ ਲੈ ਕੇ ਆਈ ਸੀ ਅਤੇ ਜਦੋਂ ਕੁਝ ਮੈਂਬਰਾਂ ਨੇ ਇਤਰਾਜ਼ ਪ੍ਰਗਟਾਇਆ ਤਾਂ ਉਨ੍ਹਾਂ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ‘ਅੰਦਰ ਬੈਠੇ ਲੋਕ ਵੱਢਦੇ ਹਨ, ਕੁੱਤੇ ਨਹੀਂ । ਸੂਤਰਾਂ ਨੇ ਦੱਸਿਆ ਕਿ ਭਾਜਪਾ ਸੰਸਦ ਮੈਂਬਰ ਬ੍ਰਿਜਲਾਲ ਅਤੇ ਇੰਦੂ ਬਾਲਾ ਗੋਸਵਾਮੀ ਨੇ ਚੌਧਰੀ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੱਤਾ, ਜਿਸ ਨੂੰ ਰਾਜ ਸਭਾ ਦੇ ਚੇਅਰਮੈਨ ਨੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਸੀ ।

Read More : ਬਿਰਲਾ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ `ਤੇ ਚਰਚਾ ਅਤੇ ਵੋਟਿੰਗ 9 ਨੂੰ : ਰਿਜਿਜੂ

Leave a Comment

Your email address will not be published. Required fields are marked *

Scroll to Top