Asish

ਬਿਹਾਰ ਦੇ ਬੇਟੇ ਦੀ ਇਰਾਨ-ਇਜ਼ਰਾਈਲ ਜੰਗ ’ਚ ਮੌਤ

ਬਿਹਾਰ, 5 ਮਾਰਚ 2026 : ਇਰਾਨ-ਇਜਰਾਇਲ (Iran-Israel) ਵਿਚਾਲੇ ਚੱਲੀ ਰਹੀ ਜੰਗ ਦੌਰਾਨ ਓਮਾਨ ਦੀ ਖਾੜੀ ਵਿਚ ਤੇਲ ਟੈਂਕਰ (Oil tanker) ‘ਤੇ ਹੋਏ ਹਮਲੇ ਵਿਚ ਬੇਤੀਆ ਦੇ ਰਹਿਣ ਵਾਲੇ ਇਕ ਅਧਿਕਾਰੀ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਅਧਿਕਾਰੀ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਬੇਤੀਆ ਦੇ ਵਸਨੀਕ ਜਿਸ ਵਿਅਕਤੀ ਦੀ ਓਮਾਨ ਦੀ ਖਾੜੀ ਵਿੱਚ ਇੱਕ ਤੇਲ ਟੈਂਕਰ ‘ਤੇ ਹੋਏ ਭਿਆਨਕ ਹਮਲੇ ਦੌਰਾਨ ਮੌਤ ਹੋ ਗਈ ਹੈ ਦਾ ਨਾਮ ਆਸ਼ੀਸ਼ ਹੈ । ਹਮਲੇ ਵਿਚ ਮੌਤ ਦੇ ਘਾਟ ਉਤਰਿਆ ਆਸ਼ੀਸ਼ ਮਰਚੈਂਟ ਨੇਵੀ ਦਾ ਕੈਪਟਨ (Merchant Navy Captain) ਹੈ ਉਹ ਓਮਾਨ ਜਾਣ ਵਾਲੇ ਤੇਲ ਟੈਂਕਰ ਸਕਾਈ ਲਾਈਟ ਤੇ ਤਾਇਨਾਤ ਸੀ । ਹਮਲੇ ਵਿਚ ਲੱਗੀ ਅੱਗ ਕਾਰਨ ਆਸ਼ੀਸ਼ ਇੰਜਣ ਰੂਮ ਵਿੱਚ ਹੀ ਝੁਲਸ ਗਿਆ ।

ਲਾਪਤਾ ਮੰਨੇ ਜਾ ਰਹੇ ਆਸ਼ੀਸ਼ ਦੀ ਮੌਤ ਦੀ ਖਬਰ ਨਾਲ ਝੰਜੋੜ ਕੇ ਗਿਆ ਪਰਿਵਾਰ

ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਮਲੇ ਦੌਰਾਨ ਕੈਪਟਨ ਆਸ਼ੀਸ਼ (Captain Ashish) ਇੰਜਣ ਰੂਮ ਵਿੱਚ ਮੌਜੂਦ ਸੀ । ਮਿਜ਼ਾਈਲ ਦੇ ਡਿੱਗਣ ਤੋਂ ਬਾਅਦ ਜਹਾਜ਼ ਵਿੱਚ ਭਾਰੀ ਅੱਗ ਲੱਗ ਗਈ, ਜਿਸ ਕਾਰਨ ਆਸ਼ੀਸ਼ ਦੀ ਮੌਤ ਹੋ ਗਈ । ਪਿਛਲੇ ਤਿੰਨ ਦਿਨਾਂ ਤੋਂ ਪਰਿਵਾਰ ਉਸ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਿਹਾ ਸੀ, ਉਸ ਨੂੰ ਲਾਪਤਾ ਮੰਨ ਰਿਹਾ ਸੀ । ਹਾਲਾਂਕਿ ਦੇਰ ਰਾਤ ਮਿਲੀ ਉਸ ਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

Read More : ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਹੋਈ ਕਈ ਲੋਕਾਂ ਦੀ ਮੌਤ ਤੇ ਕਈ ਜਣੇ ਜ਼ਖ਼ਮੀ

Leave a Comment

Your email address will not be published. Required fields are marked *

Scroll to Top