ਹੈਦਰਾਬਾਦ, 10 ਮਾਰਚ 2026 : ਭਾਰਤ ਦੇਸ ਦੇ ਸੂਬੇ ਤੇਲੰਗਾਨਾ (Telangana) ਵਿਖੇ ਇਕ ਸਾਬਕਾ ਜਿਲਾ ਜੱਜ ਨੂੰ ਡਿਜ਼ੀਟਲ ਅਰੈਸਟ (Digital arrest) ਕਰਕੇ ਲੱਖਾਂ ਦੀ ਧੋਖਾਧੜੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਆਖ ਦੇ ਸਾਬਕਾ ਜੱਜ ਨਾਲ ਕਰ ਗਏ ਧੋਖਾਧੜੀ
ਤੇਲੰਗਾਨਾ ‘ਚ ਇਕ ਸੇਵਾਮੁਕਤ ਜਿਲਾ ਜੱਜ (Retired District Judge) ‘ਡਿਜੀਟਲ ਅਰੈਸਟ`ਧੋਖਾਦੇਹੀ ਦਾ ਸਿ਼ਕਾਰ ਹੋ ਗਏ ਅਤੇ ਇਕ ਕਰੋੜ ਰੁਪਏ ਗੁਆ ਬੈਠੇ । ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਸਾਈਬਰ ਠੱਗਾਂ ਨੇ 69 ਸਾਲਾ ਸੇਵਾਮੁਕਤ ਜੱਜ ਨੂੰ ਲੱਗਭਗ ਇਕ ਹਫ਼ਤਾ ਪਹਿਲਾਂ ਧਮਕੀ ਦਿੱਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੋਬਾਈਲ ਨੰਬਰ ਦੀ ਵਰਤੋਂ ਔਰਤਾਂ ਦੀ ਸਮੱਗਲਿੰਗ ਅਤੇ ਹੋਰ ਅਪਰਾਧਾਂ `ਚ ਹੋਈ ਹੈ ।
ਧੋਖਾਧੜੀ ਹੋਣ ਦੇ ਕਿੰਨੇ ਦਿਨਾਂ ਬਾਅਦ ਕਰਵਾਈ ਸਿ਼ਕਾਇਤ ਦਰਜ
ਪੀੜਤ ਇੱਥੇ ਸਥਿਤ ਮਲਕਾਗਿਰੀ ਦੇ ਨਿਵਾਸੀ ਹਨ । ਉਨ੍ਹਾਂ ਨੇ ਸਾਈਬਰ ਠੱਗਾਂ (Cyber thugs) ਦੇ ਬੈਂਕ ਖ਼ਾਤਿਆਂ ‘ਚ ਇਕ ਕਰੋੜ ਰੁਪਏ ਭੇਜ ਦਿੱਤੇ । ਧੋਖਾਦੇਹੀ ਦਾ ਪਤਾ ਲੱਗਣ ਤੋਂ 3 ਦਿਨ ਪਹਿਲਾਂ ਬਾਅਦ ਉਨ੍ਹਾਂ ਨੇ ਸਿਕਾਇਤ ਦਰਜ ਕਰਵਾਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ । ਇਹ ਪੁੱਛੇ ਜਾਣ ‘ਤੇ ਕਿ ਸੇਵਾਮੁਕਤ ਜੱਜ ਹੋਣ ਦੇ ਬਾਵਜੂਦ ਉਹ ਠੱਗਾਂ ਦੇ ਝਾਂਸੇ ‘ਚ ਕਿਵੇਂ ਆ ਗਏ ।
ਆਮ ਤੌਰ ਤੇ ਲੋਕ ਡਰ ਜਾਂਦੇ ਹਨ ਜਾਅਲਸਾਜ਼ਾਂ ਦੀਆਂ ਧਮਕੀਆਂ ਤੋਂ
ਪੁਲਸ ਨੇ ਦੱਸਿਆ ਕਿ ਆਮ ਤੌਰ ‘ਤੇ ਲੋਕ ਜਾਅਲਸਾਜ਼ਾਂ ਦੀਆਂ ਧਮਕੀਆਂ ਤੋਂ ਡਰ ਜਾਂਦੇ ਹਨ । ‘ਡਿਜੀਟਲ ਅਰੈਸਟ`ਧੋਖਾਦੇਹੀ ‘ਚ ਅਪਰਾਧੀ ਖੁਦ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੱਸ ਕੇ ਲੋਕਾਂ ਨਾਲ ਠੱਗੀ ਮਾਰਦੇ ਹਨ। ਉਹ ਵਿਅਕਤੀਆਂ ਨੂੰ ਉਨ੍ਹਾਂ ਦੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਝੂਠੇ ਦੋਸ਼ਾਂ ਰਾਹੀਂ ਡਰਾਉਂਦੇ ਹਨ ।
Read More : `ਡਿਜੀਟਲੀ ਅਰੈਸਟ` ਰਾਹੀਂ ਬਜ਼ੁਰਗ ਵਿਅਕਤੀ ਨਾਲ ਠੱਗੀ ਕਰਨ ਤੇ 3 ਗ੍ਰਿਫ਼ਤਾਰ




