Manmeet

ਸੜਕ ਹਾਦਸਾ ਕਰਨ ਵਾਲੇ ਨੌਜਵਾਨ ਦੀ ਅਮਰੀਕਾ ਪੁਲਸ ਕਰ ਰਹੀ ਹੈ ਭਾਲ

ਅਮਰੀਕਾ, 14 ਮਾਰਚ 2026 : ਅਮਰੀਕਾ (America) ਦੇ ਲੂਸੀਆਨਾ ਸਟੇਟ ਦੀ ਪੁਲਸ ਵਲੋਂ ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਸੜਕ ਹਾਦਸੇ (Road accidents) ਤੋਂ ਬਾਅਦ ਭੱਜਣ ‘ਤੇ ਭਾਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੀ ਲੂਸੀਆਨਾ ਸਟੇਟ ਦੀ ਪੁਲਸ (Louisiana State Police) ਵਲੋਂ ਜਿਸ ਪੰਜਾਬੀ ਮੂਲ ਦੇ ਨੌਜਵਾਨ ਦੀ ਭਾਲ (Looking for a young man) ਕੀਤੀ ਜਾ ਰਹੀ ਹੈ ਦਾ ਨਾਮ ਮਨਮੀਤ ਸਿੰਘ ਹੈ ਤੇ ਉਹ 30 ਸਾਲਾਂ ਦਾ ਹੈ। ਪੁਲਸ ਨੂੰ ਮਨਮੀਤ ਸਿੰਘ ਦੇ ਭਾਰਤ ਜਾਂ ਕਿਸੇ ਹੋਰ ਦੇਸ਼ ਭੱਜਣ ਦਾ ਖ਼ਦਸ਼ਾ ਹੈ ।

ਕੀ ਦੱਸਿਆ ਲੂਸੀਆਨਾ ਪੁਲਸ ਨੇ

ਲੂਸੀਆਨਾ ਸਟੇਟ ਪੁਲਸ ਅਨੁਸਾਰ ਮਨਮੀਤ 23 ਸਤੰਬਰ-2025 ਨੂੰ ਸੇਂਟ ਜੌਨ ਦ ਬੈਪਟਿਸਟ ਪੈਰਿਸ਼ ਵਿਚ ਨਸ਼ੇ ਵਿਚ ਗੱਡੀ ਚਲਾ ਰਿਹਾ ਸੀ। ਉਸ ਨੇ ਨਸ਼ੇ ਵਿਚ ਗੱਡੀ ਚਲਾਉਂਦੇ ਸਮੇੇਂ ਇਕ ਹੋਰ ਕਾਰ ਨੂੰ ਟੱਕਰ ਮਾਰ ਦਿਤੀ , ਜਿਸ ਨਾਲ ਬੈਟਨ ਰੂਜ ਦੀ 21 ਸਾਲਾ ਦੀ ਲੜਕੀ ਪੈਟਰੀਸ਼ੀਆ ਸੈਦੂ ਦੀ ਮੌਤ ਹੋ ਗਈ ਸੀ । ਉਸ ਦੇ ਪਰਿਵਾਰ ਅਨੁਸਾਰ, ਸੈਦੂ ਲਿਬਰਟੀ ਹਾਈ ਸਕੂਲ ਦੀ ਸਾਬਕਾ ਵਿਦਿਆਰਥਣ ਸੀ । ਉਸ ਨੇ ਹਾਲ ਹੀ ਵਿਚ ਜ਼ੇਵੀਅਰ ਯੂਨੀਵਰਸਿਟੀ ਵਿਚ ਚਾਰ ਸਾਲ ਦੀ ਡਿਗਰੀ ਪੂਰੀ ਕੀਤੀ ਸੀ ਅਤੇ ਮੈਡੀਕਲ ਸਕੂਲ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੀ ਸੀ ।

ਮਨਮੀਤ ਸਿੰਘ ਹਸਪਤਾਲ ਵਿਚ ਠੀਕ ਹੋਣ ਤੋਂ ਬਾਅਦ ਹੋ ਗਿਆ ਸੀ ਫਰਾਰ

ਪੁਲਸ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਮਨਮੀਤ ਸਿੰਘ (Manmeet Singh) ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਅਪਣੀਆਂ ਸੱਟਾਂ ਤੋਂ ਠੀਕ ਹੋ ਗਿਆ ਅਤੇ ਬਾਅਦ ਵਿਚ ਫਰਾਰ (Escape) ਹੋ ਗਿਆ । ਪੁਲਿਸ ਦਾ ਮੰਨਣਾ ਹੈ ਕਿ ਮਨਮੀਤ ਸਿੰਘ ਕੈਲੀਫੋਰਨੀਆ, ਨਿਊਯਾਰਕ, ਨਿਊ ਜਰਸੀ, ਜਾਂ ਸੰਭਵ ਤੌਰ ਉਤੇ ਦੇਸ਼ ਤੋਂ ਬਾਹਰ ਭਾਰਤ ਭੱਜ ਗਿਆ ਹੋ ਸਕਦਾ ਹੈ । ਉਸ ਦਾ ਆਖਰੀ ਠਿਕਾਣਾ ਪੋਂਚਾਟੌਲਾ ਵਿਚ ਯੂ. ਐਸ. 51 ਦੇ ਨਾਲ ਇਕ ਅਪਾਰਟਮੈਂਟ ਸੀ ਅਤੇ ਉਹ ਨਿਊ ਓਰਲੀਨਜ਼ ਵਿਚ ਇਕ ਰਾਈਡਸ਼ੇਅਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ।

Read More : ਕੈਨੇਡਾ ਪੁਲਸ ਨੇ ਹਰਸ਼ਰਨ ਵਿਰੁੱਧ ਵਾਰੰਟ ਜਾਰੀ ਕਰਦਿਆਂ ਵਾਂਟੇਡ ਐਲਾਨਿਆ

Leave a Comment

Your email address will not be published. Required fields are marked *

Scroll to Top