Smugllers

ਤਿੰਨ ਨਸਾ ਤਸਕਰ 200 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਤਪਾ ਮੰਡੀ ਪੁਲਸ ਵਲੋਂ ਕਾਬੂ

ਬਰਨਾਲਾ, 16 ਮਾਰਚ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਦੀ ਤਪਾ ਮੰਡੀ ਪੁਲਸ ਵਲੋਂ ਤਿੰਨ ਨਸ਼ਾ ਤਸਕਰਾਂ ਨੂੰ 200 ਕਿਲੋਗ੍ਰਾਮ ਚੂਰਾ ਪੋਸਤ (Poppy seed) ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਦੱਸਿਆ ਡੀ. ਐਸ. ਪੀ. ਗੁਰਪ੍ਰੀਤ ਸਿੰਘ ਨੇ

ਪੰਜਾਬ ਪੁਲਸ ਦੇ ਡੀ. ਐਸ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਨਸਾ ਤਸਕਰੀ ਵਿਰੁੱਧ ਕਾਰਵਾਈ ਕਰ ਰਹੀ ਤਪਾ ਮੰਡੀ ਦੀ ਪੁਲਸ (Tapa Mandi Police) ਵਲੋ ਜੋ ਤਿੰਨ ਨਸ਼ਾ ਤਸਕਰਾਂ ਤੋਂ 200 ਕਿਲੋਗ੍ਰਾਮ ਚੂਰਾਪੋਸਤ ਬਰਾਮਦ ਕੀਤਾ ਗਿਆ ਹੈ ਦੀ ਕੀਮਤ ਲਗਭਗ 10 ਲੱਖ ਹੈ ।

ਕਿਵੇਂ ਸਮਗਲ ਕਰਕੇ ਲਿਆ ਰਹੇ ਸੀ ਚੂਰਾ ਪੋਸਤ

ਡੀ. ਐਸ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਤਿੰਨ ਨਸ਼ਾ ਤਸਕਰਾਂ (Drug traffickers) ਤੋਂ ਇਹ ਬਰਾਮਦਗੀ ਕੀਤੀ ਗਈ ਹੈ ਵਲੋਂ ਰਾਜਸਥਾਨ ਤੋਂ ਹੀ ਇਕ ਕਲੀ ਵਾਲੇ ਟਰੱਕ ਵਿਚ ਇਹ ਨਸ਼ਾ ਛੁਪਾ ਕੇ ਲਿਆਂਦਾ ਜਾ ਰਿਹਾ ਸੀ । ਜਿਹੜੇ ਵਿਅਕਤੀਆਂ ਵਲੋਂ ਇਹ ਲਿਆਂਦਾ ਗਿਆ ਸੀ ਵਲੋਂ ਅੱਗੇ ਸਪਲਾਈ ਲਈ ਇਕ ਸ਼ਿਵਫਟ ਕਾਰ ਦਾ ਵੀ ਇਸਤੇਮਾਲ ਕੀਤਾ ਗਿਆ, ਜਿਸਨੂੰ ਵੀ ਪੁਲਸ ਵਲੋਂ ਕਬਜ਼ੇ ਵਿਚ ਲੈ ਲਿਆ ਗਿਆ ਹੈ ।

ਤਿੰਨ ਵਿਚੋਂ ਇਕ ਤੇ ਪਹਿਲਾਂ ਹੀ ਦਰਜ ਹਨ ਕਈ ਕੇਸ

ਪੁਲਸ ਅਧਿਕਾਰੀ ਨੇ ਦੱਸਿਆ ਕਿ ਹੰਡਿਆਇਆ ਦਾ ਰਹਿਣ ਵਾਲਾ ਇਹ ਮੁੱਖ ਨਸ਼ਾ ਤਸਕਰ ਮੋਹਨ ਸਿੰਘ ਪੁੱਤਰ ਬਿੱਲੂ ਸਿੰਘ ਪਿਛਲੇ ਪੰਜ ਸਾਲਾਂ ਤੋਂ ਨਸ਼ਾ ਤਸਕਰੀ ਦਾ ਕਾਰੋਬਾਰ ਕਰ ਰਿਹਾ ਹੈ । ਜਿਸ ’ਤੇ ਪਹਿਲਾਂ ਹੀ ਦਾਤ ਦੇ ਕਰੀਬ ਵੱਖੋ ਵੱਖਰੇ ਮੁਕਦਮੇ ਦਰਜ ਹਨ । ਕਲੀ ਵਾਲੇ ਟਰੱਕ ਵਿੱਚ ਲੁਕੋ ਕੇ 200 ਕਿਲੋ ਚੂਰਾ ਪੋਸਤ ਭੁੱਕੀ ਲਿਆਉਣ ਵਾਲੇ ਟਰੱਕ ਡਰਾਈਵਰ ਅਤੇ ਉਹਦਾ ਕਲੀਨਰ ਤਪਾ ਮੰਡੀ ਦੇ ਨੇੜਲੇ ਪਿੰਡ ਘੁੰਨਸ ਦੇ ਰਹਿਣ ਵਾਲੇ ਹਨ । ਜਿਨ੍ਹਾਂ ਨੂੰ ਵੀ ਗ੍ਰਿਫਤਾਰ (Arrested) ਕੀਤਾ ਗਿਆ ਹੈ । ਤਿੰਨਾਂ ਦਾ ਪੁਲਸ ਰਿਮਾਂਡ (Police remand) ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

Read More :  ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਪੰਜ ਮੁਲਜ਼ਮ ਕਾਬੂ

Leave a Comment

Your email address will not be published. Required fields are marked *

Scroll to Top