Mankirt

ਬੰਬੀਹਾ ਗੈਂਗ ਨੇ ਦਿੱਤੀ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ

ਚੰਡੀਗੜ੍ਹ, 19 ਮਾਰਚ 2026 : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ (Punjabi singer) ਮਨਕੀਰਤ ਔਲਖ ਨੂੰ ਬੰਬੀਹਾ ਗੈਂਗ ਵਲੋਂ ਜਾਨੋਂ ਮਾਰਨ ਦੀ ਧਮਕੀ (Death threat) ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਬੰਬੀਹਾ ਗੈਂਗ ਦੇ ਕਿਸ ਗੈਂਗਸਟਰ ਨੇ ਦਿੱਤੀ ਹੈ ਧਮਕੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਨੂੰ ਜਾਨੋਂ ਮਾਰਨ ਦੀ ਧਮਕੀ ਬੰਬੀਹਾ ਗੈਂਗ (Bambiha Gang) ਵਲੋਂ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਚਲਦਿਆਂ ਇਹ ਧਮਕੀ ਗੈਂਗਸਟਰ ਲੱਕੀ ਪਟਿਆਲ (Gangster Lucky Patial) ਨੇ ਦਿੱਤੀ ਹੈ । ਦੱਸਣਯੋਗ ਹੈ ਕਿ ਲੱਕੀ ਪਟਿਆਲਾ ਵਲੋਂ ਇਹ ਧਮਕੀ ਇੱਕ ਆਡੀਓ ਰਿਕਾਰਡਿੰਗ ਭੇਜ ਕੇ ਦਿੱਤੀ ਗਈ ਹੈ ਸਾਹਮਣੇ ਆਈ ਹੈ ।

ਕੀ ਆਖਿਆ ਗਿਆ ਭੇਜੀ ਗਈ ਰਿਕਾਰਡਿੰਗ ਵਿਚ

ਲੱਕੀ ਪਟਿਆਲਾ ਨੇ ਜੋ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਰਿਕਾਰਡਿੰਗ ਭੇਜੀ ਹੈ ਵਿੱਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਦੇ ਸੈਕਟਰ-9 ਵਿੱਚ ਹੋਏ ਕਤਲ ਕਾਰਨ ਬਹੁਤ ਸਾਰੇ ਲੋਕ ਗੁੱਸੇ ਵਿੱਚ ਹਨ । ਹੁਣ ਮਨਕੀਰਤ ਔਲਖ ਦੀ ਵਾਰੀ ਹੈ । ਉਹ ਜਿੰਨੇ ਮਰਜ਼ੀ ਗੰਨਮੈਨ ਰੱਖ ਸਕਦਾ ਹੈ ਪਰ ਉਸਦੀ ਵਾਰੀ ਬੁਲਾਈ ਜਾਵੇਗੀ । ਉਹ ਮੋਹਾਲੀ ਵਿੱਚ ਬੈਠਾ ਹੈ ਅਤੇ ਵਿਦੇਸ਼ਾਂ ਤੋਂ ਕਹਾਣੀਆਂ ਪ੍ਰਕਾਸ਼ਤ ਕਰਦਾ ਰਹਿੰਦਾ ਹੈ ।

Read More : ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Leave a Comment

Your email address will not be published. Required fields are marked *

Scroll to Top