ਲੁਧਿਆਣਾ, 21 ਮਾਰਚ 2026 : ਪੰਜਾਬ ਦੇੇ ਜਿਲਾ ਲੁਧਿਆਣਾ (Ludhiana District) ਦੇ ਇਕ ਪਿੰਡ ਕੰਗਣਵਾਲ ਨਾਲ ਸਬੰਧਤ ਇਕ ਪੰਜਾਬੀ ਨੌਜਵਾਨ ਦਾ ਦੁੁਬਈ ਵਿਖੇ ਕਤਲ (Murder) ਕਰ ਦਿੱਤੇ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡ ਕੰਗਣਵਾਲ (Village Kanganwal) ਦੇ ਜਿਸ ਨੌਜਵਾਨ ਦਾ ਦੁਬਈ ਵਿਖੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਨਾਮ ਮੁਹੰਮਦ ਰਮਜ਼ਾਨ (Muhammad Ramzaan) ਹੈ ਤੇ ਇਹ 22 ਸਾਲਾਂ ਦਾ ਹੈ । ਦੱਸਣਯੋਗ ਹੈ ਕਿ ਉਕ ਨੌਜਵਾਨ ਪਰਿਵਾਰ ਦੀ ਵਿੱਤੀ ਹਾਲਤ ਸੁਧਾਰਨ ਨੂੰ ਲੈ ਕੇ ਵਿਦੇਸ਼ੀ ਗਿਆ ਸੀ ਤੇ ਪਰਿਵਾਰ ਵਲੋਂ ਪਹਿਲਾਂ ਹੀ ਇਕ ਟਰੈਵਲ ਏਜੰਟ ਰਾਹੀਂ ਰਮਜ਼ਾਨ ਨੂੰ ਦੁਬਈ ਭੇਜਣ ਲਈ ਲਏ ਗਏ ਕਰਜ਼ੇ ਕਾਰਨ ਆਰਥਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਤੋਂ ਦੀ ਹੁਣ ਰਮਜ਼ਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਾਸਤੇ ਵੀ ਪੈਸਿਆਂ ਦਾ ਪ੍ਰਬੰਧ ਕਰਨਾ ਔਖਾ ਜਾਪਦਾ ਹੈ ।
ਪਰਿਵਾਰਕ ਰਿਸ਼ਤੇਦਾਰ ਨੇ ਕੀ ਦੱਸਿਆ
ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ (Punjab Government) ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਲਿਆਉਣ ਵਿਚ ਪਰਿਵਾਰ ਦੀ ਮਦਦ ਕੀਤੀ ਜਾਵੇ । ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਅਸਗਰ ਅਲੀ ਨੇ ਦਸਿਆ ਕਿ ਉਸ ਨੂੰ ਜਦੋਂ ਪਤਾ ਲਗਿਆ ਤਾਂ ਰਮਜ਼ਾਨ ਦੇ ਦੋਸਤਾਂ ਨਾਲ ਤਾਲਮੇਲ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸ ਦੀ ਮ੍ਰਿਤਕ ਦੇਹ (Dead body) ਦੁਬਈ ਦੇ ਇਕ ਹਸਪਤਾਲ ਵਿਚ ਪਈ ਹੋਣ ਬਾਰੇ ਜਾਣਕਾਰੀ ਮਿਲੀ ।
ਦੁਬਈ ਪੁਲਸ ਨੇ ਦਿੱਤਾ ਹੈ ਰਜ਼ਮਾਨ ਦੀ ਮ੍ਰਿਤਕ ਦੇਹ ਭੇਜਣ ਦਾ ਭਰੋਸਾ
ਉਧਰ ਦੁਬਈ ਪੁਲਿਸ ਨੇ ਪਰਵਾਰ ਨੂੰ ਭਰੋਸਾ ਦਿਤਾ ਹੈ ਕਿ ਮ੍ਰਿਤਕ ਦੇਹ ਨੂੰ ਸੋਮਵਾਰ ਤੋਂ ਬਾਅਦ ਭਾਰਤ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇਗੀ । ਇਰਾਨ-ਇਜ਼ਰਾਈਲ ਜੰਗ, ਦੁਬਈ ਵਿਚ ਰਮਜ਼ਾਨ ਦੀਆਂ ਛੁੱਟੀਆਂ ਤੇ ਕਤਲ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਕਾਰਨ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿਚ ਦੇਰੀ ਹੋ ਰਹੀ ਹੈ ।
Read More : ਅਮਰੀਕਾ ਵਿਚ ਗੋਲੀ ਮਾਰ ਕੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ




