ਲੰਡਨ, 27 ਮਾਰਚ 2026 : ਭਾਰਤ ਦੇਸ਼ ਦੇ ਪ੍ਰਸਿੱਧ ਸਪਿੰਨਰ ਮੰਨੇ ਜਾਣ ਵਾਲੇ ਖਿਡਾਰੀ ਰਾਹੁਲ ਚਾਹਰ (Player Rahul Chahar) ਦੇ ਇਕ ਵਾਰ ਫਿਰ ਵਾਪਸੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਰਾਹੁਲ ਚਾਹਰ ਕਿਸ ਟੀਮ ਵਿਚ ਕਰੇਗਾ ਵਾਪਸੀ
ਭਾਰਤ ਦਾ ਸਪਿੰਨਰ (Spinner) ਰਾਹੁਲ ਚਾਹਰ ਇਸ ਗਰਮੀ ‘ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ (County Championship) ‘ਚ 8 ਮੈਚਾਂ ਲਈ ਸਰੇ ਟੀਮ ‘ਚ ਵਾਪਸੀ ਕਰੇਗਾ । ਜੂਨ ‘ਚ ਸ਼ੁਰੂ ਹੋਣ ਵਾਲੀ ਇਸ ਚੈਂਪੀਅਨਸ਼ਿਪ ‘ਚ ਚਾਹਰ ਆਖਰੀ 8 ਮੈਚਾਂ ‘ਚ ਖੇਡਦਾ ਹੋਇਆ ਨਜ਼ਰ ਆਵੇਗਾ, ਜਿਸ ਦੀ ਸ਼ੁਰੂਆਤ 7 ਜੂਨ ਨੂੰ ਓਵਲ ‘ਚ ਹੈਂਪਸ਼ਾਇਰ ਵਿਰੁੱਧ ਹੋਣ ਵਾਲੇ ਮੁਕਾਬਲੇ ਨਾਲ ਹੋਵੇਗੀ ।
ਕੀ ਆਖਿਆ ਚਾਹਰ ਨੇ
ਚਾਹਰ ਨੇ ਕਿਹਾ ਕਿ ਮੈਂ ਇਸ ਸੀਜ਼ਨ ‘ਚ ਸਰੇ ‘ਚ ਵਾਪਸੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ । ਮੈਨੂੰ 2025 ‘ਚ ਆਪਣਾ ਛੋਟਾ ਜਿਹਾ ਕਾਰਜਕਾਲ ਬਹੁਤ ਪਸੰਦ ਆਇਆ ਸੀ । ਜਦੋਂ ਮੈਂ ਐਲੇਕ ਸਟੀਵਰਟ ਨਾਲ ਗੱਲ ਕੀਤੀ ਤਾਂ ਇਸ ਸੀਜ਼ਨ ‘ਚ ਵਾਪਸੀ ਦਾ ਮੌਕਾ ਮਿਲਦੇ ਹੀ ਮੈਂ ਤੁਰੰਤ ਹਾਂ ਕਰ ਦਿੱਤੀ । ਸਰੇ ਇਕ ਸਫਲ ਕਲੱਬ ਹੈ ਅਤੇ ਮੈਂ 2026 ‘ਚ ਟੀਮ ਨੂੰ ਉਸ ਦੇ ਟੀਚੇ ਹਾਸਲ ਕਰਨ `ਚ ਮਦਦ ਕਰਨਾ ਚਾਹੁੰਦਾ ਹਾਂ । ਮਈ ਦੇ ਅਖੀਰ ਤੱਕ, ਚਾਹਰ ਆਈ. ਪੀ. ਐੱਲ. ‘ਚ ਰੁੱਝਾ ਰਹੇਗਾ, ਜਿੱਥੇ ਉਹ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਇਆ ਨਜ਼ਰ ਆਵੇਗਾ ।




