ਹੁਸਿ਼ਆਰਪੁਰ, 30 ਮਾਰਚ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (District Hoshiarpur) ਦੇ ਪਿੰਡ ਗੱਦੀਵਾਲ ਦੇ ਵਸਨੀਕ ਇਕ ਨੌਜਵਾਨ ਵਲੋਂ ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਜਿਲਾ ਹੁਸਿ਼ਆਰਪੁਰ ਦੇ ਪਿੰਡ ਗੱਦੀਵਾਲ (Gaddiwal village) ਦੇ ਵਸਨੀਕ ਜਿਸ ਨੌਜਵਾਨ ਨੇ ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ ਦਾ ਨਾਮ ਅਮਰਜੀਤ ਸਿੰਘ (Amarjit Singh) ਹੈ ਤੇ ਉਹ 25 ਸਾਲਾਂ ਦਾ ਹੈ । ਦੱਸਣਯੋਗ ਹੇ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਕਿਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ, ਸੱਸ ਤੋਂ ਇਲਾਵਾ ਦੋ ਹੋਰਨਾਂ ਖਿਲਾਫ਼ ਮਾਮਲਾ ਦਰਜ (Case registered) ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।
ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਪਿਤਾ ਨੇ
ਫਾਹਾ ਲਗਾ ਕੇ ਆਪਣੇ ਆਪ ਨੂੰ ਖਤਮ ਕਰਨ ਵਾਲੇ ਨੌਜਵਾਨ ਅਮਰਜੀਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਬੇਟੇ ਅਮਰਜੀਤ ਸਿੰਘ ਦਾ ਵਿਆਹ ਕੁਲਵਿੰਦਰ ਕੌਰ ਨਿਵਾਸੀ ਗੌਂਦਪੁਰ ਜੈ ਚੰਦ ਥਾਣਾ ਟਾਹਲੀਵਾਲ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨਾਲ 21 ਜਨਵਰੀ 2024 ਨੂੰ ਪੂਰੇ ਸਿੱਖ ਰੀਤੀ ਰਿਵਾਜ ਨਾਲ ਹੋਇਆ ਸੀ ।
ਵਿਆਹ ਤੋਂ ਚਾਰ ਮਹੀਨਿਆਂ ਬਾਅਦ ਹੀ ਉਸ ਦੇ ਲੜਕੇ ਅਮਰਜੀਤ ਸਿੰਘ ਨੇ ਖੁਦ 15 ਲੱਖ ਰੁਪਏ ਲਗਾ ਕੇ ਸੁਖਵਿੰਦਰ ਕੌਰ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਭੇਜ ਦਿੱਤਾ । ਉਸ ਤੋਂ ਬਾਅਦ ਦੋ ਵਾਰ ਅਮਰਜੀਤ ਸਿੰਘ ਨੇ ਸਟੱਡੀ ਫੀਸ ਲਈ ਦੋ ਲੱਖ ਰੁਪਏ ਕੁਲਵਿੰਦਰ ਕੌਰ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ । ਕੈਨੇਡਾ ਵਿੱਚ ਹੀ ਕੁਲਵਿੰਦਰ ਕੌਰ ਨੇ ਇੱਕ ਬੱਚੀ ਨੂੰ ਜਨਮ ਦਿੱਤਾ । ਜਿਸ ਦੀ ਸੂਚਨਾ ਮਿਲਦੇ ਹੀ ਖੁਸ਼ੀ ਵਿੱਚ ਝੂਮਦੇ ਹੋਏ ਅਮਰਜੀਤ ਸਿੰਘ ਨੇ ਦੋ ਲੱਖ ਰੁਪਏ ਕੁਲਵਿੰਦਰ ਕੌਰ ਨੂੰ ਵਧਾਈ ਵਜੋਂ ਭੇਜ ਦਿੱਤੇ ।
ਮੁੜ ਕੈਨੇਡਾ ਗਈ ਪਤਨੀ ਨੇ ਕੀਤਾ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ
1 ਫਰਵਰੀ 2025 ਨੂੰ ਕੁਲਵਿੰਦਰ ਕੌਰ ਆਪਣੀ ਬੇਟੀ ਨਾਲ ਇੰਡੀਆ ਆਈ ਤਾਂ ਅਮਰਜੀਤ ਸਿੰਘ ਉਸ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਪਿੰਡ ਗੱਦੀਵਾਲ ਆ ਗਿਆ। ਲਗਭਗ 20 ਦਿਨ ਬਾਅਦ ਕੁਲਵਿੰਦਰ ਕੌਰ ਬੇਟੀ ਨੂੰ ਉਸ ਕੋਲ ਹੀ ਛੱਡ ਕੇ ਵਾਪਸ ਕੈਨੇਡਾ ਚਲੀ ਗਈ । ਪ੍ਰੇਸ਼ਾਨ ਅਮਰਜੀਤ ਸਿੰਘ ਨੇ ਜਦੋਂ ਕੁਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਕੀਤੀ ਤਾਂ ਉਹ ਗਾਲਾਂ ਅਤੇ ਧਮਕੀਆਂ ਦੇਣ ਲੱਗੀ ਕਿ ਨਾ ਤਾਂ ਉਹ ਉਸ ਨੂੰ ਕੈਨੇਡਾ ਬੁਲਾਏਗੀ ਅਤੇ ਨਾ ਹੀ ਉਸ ਦਾ ਕਿਤੇ ਕੰਮ ਹੋਣ ਦੇਵੇਗੀ । ਇਸੇ ਪ੍ਰੇਸ਼ਾਨੀ ਕਾਰਨ ਅਮਰਜੀਤ ਸਿੰਘ ਨੇ ਸ਼ੁੱਕਰਵਾਰ ਦੇਰ ਸ਼ਾਮ ਪੱਖੇ ਨਾਲ ਲਟਕ ਕੇ ਫੰਦਾ ਲਗਾ ਕੇ ਜਾਨ ਦੇ ਦਿੱਤੀ । ਪੁਲਸ ਨੇ ਮ੍ਰਿਤਕ ਦੇ ਪਿਤਾ ਕਿਸ਼ਨ ਸਿੰਘ ਦੇ ਬਿਆਨ ’ਤੇ ਕੁਲਵਿੰਦਰ ਕੌਰ ਤੋਂ ਇਲਾਵਾ ਕੁਲਜੀਤ ਕੌਰ, ਸੁਰਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਨੌਜਵਾਨ ਨੇ ਘਰ ਵਿਚ ਹੀ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ




