Shreyas Iyer

ਮੋਹਾਲੀ ਵਿਖੇ ਖੇਡੇ ਗਏ ਮੈਚ ਦੌੌਰਾਨ ਸ਼ੇ੍ਅਸ ਅਈਅਰ ਨੂੰ ਲੱਗਿਆ ਜੁੁਰਮਾਨਾ

ਮੁੱਲਾਂਪੁਰ, 1 ਅਪ੍ਰੈਲ 2026 : ਪੰਜਾਬ ਦੇ ਮੁੱਲਾਂਪੁਰ ਸਟੇਡੀਅਮ (Mullanpur Stadium) ਵਿਖੇ ਹੋਏ ਇਕ ਕ੍ਰਿਕਟ ਮੈਚ ਦੌਰਾਨ ਪੰਜਾਬ ਕਿੰਗਜ ਦੇ ਕਪਤਾਨ (Punjab Kings Captain) ਸ਼ੇ੍ਅਸ ਅਈਅਰ ਨੂੰ ਜੁਰਮਾਨਾ ਲਗਾਏ ਜਾਣ ਦਾ ਸਮਾਚਾਰ ਹੈ ।

ਕਿਊਂ ਲਗਾਇਆ ਗਿਆ ਹੈ ਜੁਰਮਾਨਾ

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪੰਜਾਬ ਕਿੰਗਜ ਦੇ ਕਪਤਾਨ ਸ਼ੇ੍ਅਸ ਅਈਅਰ (Shreyas Iyer) ਨੂੰ ਜੋ ਜੁਰਮਾਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਕਾਰਨ ਸ਼ੇ੍ਰਅਸ ਅਈਅਰ ਵਲੋਂ ਗੁਜਰਾਤ ਟਾਈਟਨਸ ਵਿਰੁੱਧ ਖੇਡੇ ਗਏ ਆਈ. ਪੀ. ਐਲ. ਮੈਚ ਦੌਰਾਨ ਹੌਲੀ ਓਵਰ ਰੇੇਟ (Slow over rate) ਬਣਾਈ ਰੱਖਣਾ ਹੈ ਤੇ ਇਹ ਜੁਰਮਾਨਾ (Fine) 12 ਲੱਖ ਰੁਪਏ ਲਗਾਇਆ ਗਿਆ ਹੈ । ਪੰਜਾਬ ਕਿੰਗਜ਼ ਨੇ ਆਪਣੀ ਆਈ.ਪੀ.ਐਲ. 2026 ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ, ਇਸ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ ।

ਆਈ. ਪੀ. ਐਲ. ਅਨੁਸਾਰ ਟੀਮ ਦਾ ਪਹਿਲਾ ਅਪਰਾਧ ਸੀ

ਆਈ. ਪੀ. ਐਲ ਅਨੁਸਾਰ ਘੱਟੋ-ਘੱਟ ਓਵਰ-ਰੇਟ ਅਪਰਾਧਾਂ ਨਾਲ ਸਬੰਧਤ ਆਈ. ਪੀ. ਐਲ. ਦੇ ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ ਸੀਜ਼ਨ ਦਾ ਉਸ ਦੀ ਟੀਮ ਦਾ ਪਹਿਲਾ ਅਪਰਾਧ ਸੀ, ਇਸ ਲਈ ਅਈਅਰ ਨੂੰ 12 ਲੱਖ ਦਾ ਜੁਰਮਾਨਾ ਲਗਾਇਆ ਗਿਆ । ਤੇਜ਼ ਗੇਂਦਬਾਜ਼ ਵੈਸ਼ਕ ਵਿਜੇ ਕੁਮਾਰ ਅਤੇ ਲੈੱਗ-ਸਪਿਨਰ ਯੁਜਵੇਂਦਰ ਚਾਹਲ ਨੇ ਸਾਂਝੇ ਤੌਰ `ਤੇ ਪੰਜ ਵਿਕਟਾਂ ਲਈਆਂ, ਜਿਸ ਨਾਲ ਪੰਜਾਬ ਨੇ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਦੇ ਨੁਕਸਾਨ `ਤੇ 162 ਦੌੜਾਂ ਤੱਕ ਰੋਕ ਦਿੱਤਾ । ਪੰਜਾਬ ਨੇ 19.1 ਓਵਰਾਂ ਵਿੱਚ ਟੀਚੇ ਦਾ ਪਿੱਛਾ ਕੀਤਾ । ਆਸਟ੍ਰੇਲੀਆਈ ਬੱਲੇਬਾਜ਼ ਕੂਪਰ ਕੌਨਲੀ ਨੇ 44 ਗੇਂਦਾਂ `ਤੇ 72 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ ।

Leave a Comment

Your email address will not be published. Required fields are marked *

Scroll to Top