Dead bodies

ਬੰਦ ਕਮਰੇ `ਚ ਮਿਲੀਆਂ ਪਤੀ-ਪਤਨੀ ਤੇ 2 ਮਾਸੂਮਾਂ ਦੀਆਂ ਲਾਸ਼ਾਂ

ਮੁਜ਼ੱਫਰਨਗਰ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੁਜਫਰਨਗਰ ਵਿਖੇ ਇਕ ਘਰ ਦੇ ਅੰਦਰ ਬੰਦ ਕਮਰੇ ਵਿਚੋਂ ਲਾਸ਼ਾਂ (Corpses) ਹੀ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹਨ ਜਿਨ੍ਹਾਂ ਦੀਆਂ ਮਿਲੀਆਂ ਹਨ ਲਾਸ਼ਾਂ

ਥਾਣਾ ਸਿਵਲ ਲਾਈਨਜ਼ ਖੇਤਰ ਵਿਚ ਇਕੋ ਘਰ ਦੇ ਅੰਦਰ ਬੰਦ ਕਮਰੇ (Closed rooms) ਵਿਚ 35 ਸਾਲਾ ਇਰਸ਼ਾਦ, ਉਸ ਦੀ 30 ਸਾਲਾ ਪਤਨੀ ਨੂਰੀਨ, 2 ਸਾਲਾ ਪੁੱਤਰ ਆਹਿਲ ਅਤੇ ਸਿਰਫ 4 ਮਹੀਨਿਆਂ ਦੀ ਮਾਸੂਮ ਬੱਚੀ ਅਕਸ਼ਾ ਮ੍ਰਿਤਕ (Dead) ਹਾਲਤ ਵਿਚ ਮਿਲੇ । ਘਰ ਦੇ ਅੰਦਰ ਇਕੱਠੀਆਂ 4 ਲਾਸ਼ਾਂ ਮਿਲਣ ਦੀ ਖ਼ਬਰ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ, ਜਿਸ ਤੋਂ ਬਾਅਦ ਮੌਕੇ `ਤੇ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ ।

ਦੇਰ ਰਾਤ ਤੱਕ ਆਉਂਦੀਆਂ ਰਹੀਆਂ ਸਨ ਪਤੀ-ਪਤਨੀ ਵਿਚਕਾਰ ਝਗੜੇ ਦੀਆਂ ਆਵਾਜਾਂ

ਜਾਣਕਾਰੀ ਅਨੁਸਾਰ ਪੇਸ਼ੇ ਤੋਂ ਪੇਂਟ ਦਾ ਕੰਮ ਕਰਨ ਵਾਲੇ ਇਰਸ਼ਾਦ ਦੀ ਲਾਸ਼ ਕਮਰੇ ਵਿਚ ਫਾਹੇ ਨਾਲ ਲਟਕਦੀ ਮਿਲੀ, ਜਦਕਿ ਉਸ ਦੀ ਪਤਨੀ ਅਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬਿਸਤਰੇ `ਤੇ ਪਈਆਂ ਸਨ । ਚਰਚਾ ਹੈ ਕਿ ਦੇਰ ਰਾਤ ਤੱਕ ਘਰ ਦੇ ਅੰਦਰ ਪਤੀ-ਪਤਨੀ ਵਿਚਾਲੇ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਸਨ । ਸਵੇਰੇ ਲੱਗਭਗ 10 ਵਜੇ ਤੱਕ ਜਦੋਂ ਕੋਈ ਹਲਚਲ ਨਾ ਹੋਈ ਤਾਂ ਗੁਆਂਢ ਦੇ ਲੋਕਾਂ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਾ ਮਿਲਿਆ । ਇਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਜਦੋਂ ਉਹ ਅੰਦਰ ਪਹੁੰਚੇ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਦੇ ਹੋਸ਼ ਉੱਡ ਗਏ ।

Leave a Comment

Your email address will not be published. Required fields are marked *

Scroll to Top