Anil

ਮਾਮਲਾ ਐੱਲ. ਆਈ. ਸੀ. ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਦਾ

ਨਵੀਂ ਦਿੱਲੀ, 2 ਅਪ੍ਰੈਲ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਕੋਲ ਐਲ. ਆਈ. ਸੀ. ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਦਾ ਇਕ ਮਾਮਲਾ ਸਾਹਮਣੇ ਆਇਆ ਹੈ ।

ਅਨਿਲ ਅੰਬਾਨੀ ਤੇ ਆਰਕਾਮ ਦੇ ਖਿਲਾਫ ਇਕ ਹੋਰ ਮਾਮਲਾ ਦਰਜ

ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) (C. B. I.) ਨੇ ਜੀਵਨ ਬੀਮਾ ਕੰਪਨੀ ਐੱਲ. ਆਈ. ਸੀ. ਨੂੰ ਕਥਿਤ ਤੌਰ `ਤੇ 3,750 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਉਦਯੋਗਪਤੀ ਅਨਿਲ ਅੰਬਾਨੀ (Anil Ambani) ਅਤੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਦੇ ਖਿਲਾਫ ਨਵਾਂ ਮਾਮਲਾ ਦਰਜ (Case registered) ਕੀਤਾ ਹੈ ।

ਕੀ ਆਖਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਭਾਰਤੀ ਜੀਵਨ ਬੀਮਾ ਨਿਗਮ (Life Insurance Corporation of India) (ਐੱਲ. ਆਈ. ਸੀ.) ਦੀ ਸ਼ਿਕਾਇਤ `ਤੇ ਦਰਜ ਕੀਤਾ ਗਿਆ ਹੈ ਅਤੇ ਇਸ `ਚ ਅਪਰਾਧਿਕ ਸਾਜ਼ਿਸ਼, ਧੋਖਾਦੇਹੀ, ਧਨ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਦੋਸ਼ ਲਾਏ ਗਏ ਹਨ ।

ਕਿੰਨਵਾਂ ਮਾਮਲਾ ਦਰਜ ਹੋਇਆ ਹੈ

ਇਹ ਰਿਲਾਇੰਸ ਕਮਿਊਨੀਕੇਸ਼ਨਜ਼ (Reliance Communications) (ਆਰਕਾਮ) ਅਤੇ ਅਨਿਲ ਅੰਬਾਨੀ ਦੇ ਖਿ਼ਲਾਫ ਦਰਜ ਹੋਇਆ ਕੁੱਲ ਚੌਥਾ ਮਾਮਲਾ ਹੈ। ਸੀ. ਬੀ. ਆਈ. ਨੇ ਇਹ ਦੋਸ਼ ਲਾਇਆ ਹੈ ਕਿ ਐੱਲ. ਆਈ. ਸੀ. ਨੂੰ 2009 ਤੋਂ 2012 ਦੇ ਵਿਚਕਾਰ 4,500 ਕਰੋੜ ਰੁਪਏ ਦੇ ਗੈਰ-ਪਰਿਵਰਤਨਸ਼ੀਲ ਡਿਬੈਂਚਰ (ਐੱਨ. ਸੀ. ਡੀ.) `ਚ ਨਿਵੇਸ਼ ਕਰਨ ਲਈ ਕੰਪਨੀ ਦੀ ਤਰਫ਼ੋਂ ਕਥਿਤ ਤੌਰ `ਤੇ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਪ੍ਰੇਰਿਤ ਕੀਤਾ ਗਿਆ ।

ਕੀ ਦੋਸ਼ ਹੈ ਰਿਲਾਇੰਸ ਕਮਿਉਨੀਕੇਸ਼ਨਜ਼ ਲਿਮਟਿਡ ਤੇ

ਦੋਸ਼ ਹੈ ਕਿ ਰਿਲਾਇੰਸ ਕਮਿਉਨੀਕੇਸ਼ਨਜ਼ ਲਿਮਟਿਡ ਅਤੇ ਉਸ ਦੇ ਪ੍ਰਬੰਧਨ ਨੇ ਕੰਪਨੀ ਦੀ ਵਿੱਤੀ ਸਥਿਤੀ, ਸੁਰੱਖਿਆ ਅਤੇ ਨਿਵੇਸ਼ ਦੇ ਬਦਲੇ ਉਪਲਬਧ ਜਾਇਦਾਦਾਂ ਦੀ ਸੁਰੱਖਿਆ ਬਾਰੇ ਗਲਤ ਜਾਣਕਾਰੀ ਦਿੱਤੀ । ਸੀ. ਬੀ. ਆਈ. ਦਾ ਕਹਿਣਾ ਹੈ ਕਿ ਐੱਲ. ਆਈ. ਸੀ. ਨੂੰ ਇਸ ਨਿਵੇਸ਼ ਤੋਂ 3,750 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ।

Leave a Comment

Your email address will not be published. Required fields are marked *

Scroll to Top