ਛੱਤੀਸਗੜ੍ਹ, 6 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਅੰਬਿਕਾਪੁਰ ਵਿਖੇ ਇਕ ਤੇਜ ਰਫ਼ਤਾਰ ਸਕਾਰਪੀਓ ਕਾਰ (Scorpio car) ਨੇ ਤਿੰਨ ਔਰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਕ ਨੂੰ ਜ਼ਖਮੀ ਕਰ ਦਿੱਤਾ ਹੈ ।
ਕੌਣ ਕੌਣ ਹਨ ਮੌਤ ਦੇ ਘਾਟ ਉਤਰਨ ਵਾਲੀਆਂ ਔਰਤਾਂ ਵਿਚ
ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਅੰਬਿਕਾਪੁਰ ਵਿਖੇ ਜੋ ਇਕ ਤੇਜ ਰਫ਼ਤਾਰ ਸਕਾਰਪੀਓ ਨੇ ਤਿੰਨ ਔਰਤਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਜਦੋਂ ਕਿ ਇਕ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ ਵਾਲੇੇ ਸੜਕ ਹਾਦਸੇ (Road accidents) ਵਿਚ ਮਰਨ ਵਾਲੀਆਂ ਔਰਤਾਂ ਵਿਚ ਰਾਮਬਾਈ (50), ਮੁੰਨੀ ਬਾਈ (40)ਤੇ ਸ਼ਿਆਮਪਤੀ (35) ਸ਼ਾਮਲ ਹਨ ।
ਕਦੋਂ ਵਪਾਰਿਆ ਹਾਦਸਾ
ਉਕਤ ਹਾਦਸਾ ਛੱਤੀਸਗੜ੍ਹ ਦੇ ਅੰਬਿਕਾਪੁਰ ਵਿਖੇ ਬੀਤੀ ਸ਼ਾਮ ਨੂੰ ਭਿੱਟੀਕਲਾ ਵਿਖੇ ਵਾਪਰਿਆ ਹੈ ਵਾਲੀ ਥਾਂ ਤੇ ਔਰਤਾਂ ਸਬਜੀ ਮੰਡੀ ਤੋਂ ਵਾਪਸ ਆ ਰਹੀਆਂ ਸਨ ਕਿ ਅਚਾਨਕ ਸਾਹਮਣੇ ਤੋਂ ਇਕ ਬੇਕਾਬੂ ਸਕਾਰਪੀਓ ਆਈ ਅਤੇ ਉਨ੍ਹਾਂ ਦੇ ਚੜ੍ਹ ਗਈ ਤੇ ਬਾਅਦ ਵਿਚ ਬੇਕਾਬੂ ਹੋਣ ਦੇ ਚਲਦਿਆਂ ਇਕ ਹੋਰ ਔਰਤ ਨਾਲ ਟਕਰਾ ਗਈ । ਜਿਸ ਕਾਰਨ ਉਹ ਜਖਮੀ ਹੋ ਗਈ । ਇਸ ਮੌਕੇ ਉੇਥੇ ਮੌਜੂਦ ਲੋਕਾਂ ਦੀ ਭੀੜ ਨੇ ਡਰਾਈਵਰ ਦੀ ਕੁੱਟਮਾਰ ਕੀਤੀ ਅਤੇ ਲਾਸ਼ਾਂ ਨੂੰ ਸੜਕ ਤੇ ਰੱਖ ਕੇ ਹਾਈਵੇ ਜਾਮ ਕੀਤਾ । ਪੁਲਸ ਨੇ ਕਾਰ ਡਰਾਈਵਰ (Car driver) ਨੂੰ ਗ੍ਰਿ਼ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।




