Chief Minister Punjab

ਪੰਜਾਬ ਸਰਕਾਰ ਭੇਜੇਗੀ 14 ਅਧਿਕਾਰੀਆਂ ਦੇ ਨਾਮ ਯੂ. ਪੀ. ਐਸ. ਸੀ. ਨੂੰ

ਚੰਡੀਗੜ੍ਹ, 7 ਅਪ੍ਰੈਲ 2026 : ਪੰਜਾਬ ਵਿਚ ਸਥਾਈ ਡੀ. ਜੀ. ਪੀ. ਦੀ ਨਿਯੁਕਤੀ ਕਰਨ ਨੂੰ ਲੈ ਕੇ ਪੰਜਾਬ ਸਰਕਾਰ (Punjab Government) ਵਲੋਂ ਛੇਤੀ ਹੀ ਆਈ. ਪੀ. ਐਸ. ਅਧਿਕਾਰੀਆਂ ਦੇ ਨਾਮ ਯੂ. ਪੀ. ਐਸ. ਸੀ. ਨੂੰ ਭੇਜੇ ਜਾਣਗੇ ।

ਨਾਮ ਆਉਣ ਤੋਂ ਬਾਅਦ ਯੂ. ਪੀ. ਐਸ. ਸੀ. ਕਰੇਗੀ ਵਿਚਾਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਜੋ ਪੰਜਾਬ ਵਿਚ ਡੀ. ਜੀ. ਪੀ. ਦੀ ਸਥਾਈ ਨਿਯੁਕਤੀ ਲਈ 14 ਆਈ. ਪੀ. ਐਸ. ਅਧਿਕਾਰੀਆਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਗਲੇ ਹਫ਼ਤੇ ਤੱਕ ਯੂ. ਪੀ. ਐਸ. ਸੀ. ਨੂੰ ਭੇਜੇ ਜਾਣਗੇ ਤਾਂ ਜੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (Union Public Service Commission) (ਯੂ. ਪੀ. ਐਸ. ਸੀ.) ਦੀ ਪੈਨਲਮੈਂਟ ਕਮੇਟੀ ਇਨ੍ਹਾਂ ਨਾਵਾਂ `ਤੇ ਵਿਚਾਰ ਕਰ ਸਕੇ ਅਤੇ ਫਿਰ ਤਿੰਨ ਅਧਿਕਾਰੀਆਂ ਦਾ ਇਕ ਪੈਨਲ ਤਿਆਰ ਕੀਤਾ ਜਾ ਸਕੇ ਤਾਂ ਕਿ ਰਾਜ ਸਰਕਾਰ ਇਨ੍ਹਾਂ ਅਧਿਕਾਰੀਆਂ ਵਿੱਚੋਂ ਇੱਕ ਨੂੰ ਨਿਯਮਤ ਡੀ. ਜੀ. ਪੀ. (D. G. P.) ਨਿਯੁਕਤ ਕਰ ਸਕੇ ।

ਕੀ ਹੈ ਪੂਰਾ ਮਾਮਲਾ

ਮਾਨਯੋਗ ਸੁਪਰੀਮ ਕੋਰਟ ਵਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਅਸਥਾਈ ਡੀ. ਜੀ. ਪੀ. ਪੰਜਾਬ ਲਗਾਏ ਜਾਣ ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਵਾਰ-ਵਾਰ ਸੂਬਿਆਂ ਨੂੰ ਪੱਕੇ ਤੌਰ ਤੇ ਡੀ. ਜੀ. ਪੀ. ਲਗਾਏ ਲਈ ਆਖਿਆ ਜਾ ਰਿਹਾ ਸੀ, ਜਿਸਦੇ ਚਲਦਿਆਂ ਪੰਜਾਬ ਵਿਚ ਵੀ ਅਸਥਾਈ ਡੀ. ਜੀ. ਪੀ. ਦੀ ਨਿਯੁਕਤੀ ਦੇ ਚਲਦਿਆਂ ਪੱਕੇ ਤੌਰ ਤੇ ਡੀ. ਜੀ. ਪੀ. ਲਗਾਉਣ ਲਈ ਨਾਵਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ । ਹਾਲਾਂਕਿ ਯੂ. ਪੀ. ਐਸ. ਸੀ. ਨੇ ਕੋਰਟ ਦੇ ਹੁਕਮਾਂ ਤੋਂ ਬਾਅਦ 10 ਦਿਨਾਂ ਦਾ ਸਮਾਂ ਦਿੱਤਾ ਸੀ ਪਰ ਸਮਾਂ ਨਿਕਲਣ ਤੇ ਇਕ ਯਾਦ ਪੱਤਰ ਤੋ ਬਾਅਦ ਮੁੜ ਸ਼ੁਰੂ ਕੀਤੀ ਗਈ ਕਾਰਵਾਈ ਤਹਿਤ ਹੁਣ ਕਿਧਰੇ ਜਾ ਕੇ ਨਾਵਾਂ ਦਾ ਪੈਨਲ ਤਿਆਰ ਕੀਤਾ ਜਾ ਸਕਿਆ ਹੈ ।

Leave a Comment

Your email address will not be published. Required fields are marked *

Scroll to Top