ਚੰਡੀਗੜ੍ਹ, 7 ਅਪ੍ਰੈਲ 2026 : ਪੰਜਾਬ ਦੇ ਸਿਆਸੀ ਗਲਿਆਰਿਆਂ ਦੀ ਅਹਿਮ ਪਾਰਟੀ ਸ਼ੋ੍ਮਣੀ ਅਕਾਲੀ ਦਲ (Shiromani Akali Dal) ਵਿਚ ਵਾਪਸੀ ਕਰਨ ਤੇ ਮੱਖਣ ਬਰਾੜ ਦਾ ਸੁਖਬੀਰ ਬਾਦਲ (Sukhbir Badal) ਨੇ ਸਵਾਗਤ ਕੀਤਾ ਹੈ ।
ਕਿਹੜੀ ਪਾਰਟੀ ਛੱਡ ਆਏ ਹਨ ਬਰਾੜ ਅਕਾਲੀ ਦਲ ਵਿਚ
ਮਿਲੀ ਜਾਣਕਾਰੀ ਅਨੁਸਾਰ ਮੱਖਣ ਬਰਾੜ (Makhan Brar) ਆਪਣੇ ਸਮਰਥਕਾਂ ਸਮੇਤ ਜੋ ਕਿ ਅੱਜ ਸ਼ੋ੍ਮਣੀ ਅਕਾਲੀ ਦਲ (ਬਾਦਲ) ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ਾਮਲ ਹੋ ਗਏ ਹਨ ਪਹਿਲਾਂ ਸ਼ੋ੍ਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚ ਸਨ ।
ਕੀ ਆਖਿਆ ਮੱਖਣ ਬਰਾੜ ਨੇ
ਇਸ ਮੌਕੇ ਮੱਖਣ ਬਰਾੜ ਨੇ ਕਿਹਾ ਕਿ ਸਥਿਤੀਆਂ ਹੀ ਕੁੱਝ ਅਜਿਹੀਆਂ ਸਨ ਕਿ ਉਨ੍ਹਾਂ ਨੂੰ ਮਹਾ-ਪਾਰਟੀ ਸ਼ੋ੍ਮਣੀ ਅਕਾਲੀ ਦਲ ਤੋ ਥੋੜੇ ਸਮੇਂ ਲਈ ਪਾਸੇ ਰਹਿਣਾ ਪਿਆ ਪਰ ਉਹ ਅੱਜ ਆਪਣੀ ਮਾਂ ਪਾਰਟੀ ਵਿਚ ਸ਼ਾਮਲ (Join the party) ਹੋ ਕੇ ਬੜੀ ਖੁਸ਼ੀ ਤੇ ਤਸੱਲੀ ਪ੍ਰਗਟ ਕਰ ਰਹੇ ਹਨ ਤੇ ਉਨ੍ਹਾਂ ਇਸ ਮੌਕੇ ਅਹਿਦ ਕੀਤਾ ਕਿ ਉਹ ਪੰਜਾਬ ਦੇ ਭਲੇ ਲਈ ਪੂਰੇ ਤਕੜੇ ਹੋ ਕੇ ਸ਼ੋ੍ਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ ।




