Bus Accident

ਜੰਮੂ ਤੋਂ ਸ੍ਰੀਨਗਰ ਜਾ ਰਹੀ ਬਸ ਦੇ 100 ਫੁੱਟ ਹੇਠਾਂ ਡਿੱਗਣ ਕਾਰਨ ਕਈਆਂ ਦੀਆਂ ਮੌਤ

ਜੰਮੂ, 20 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਊਧਮਪੁਰ ਦੇ ਕਾਗੋਟ ਖੇਤਰ ਵਿਚ ਇਕ ਬਸ ਦੇ ਸੜਕ ਹਾਦਸੇ (Road accidents) ਦਾ ਸਿਕਾਰ ਹੋ ਜਾਣ ਕਾਰਨ ਕਈਆਂ ਦੀ ਮੌਤ ਹੋ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਇਕ ਸਵਾਰੀਆਂ ਨਾਲ ਭਰੀ ਬਸ ਜੰਮੂ ਦੇ ਊਧਮਪੁਰ (Udhampur) ਦੇ ਕਾਗੋਟ ਇਲਾਕੇ ਵਿੱਚ ਉਸ ਵੇਲੇ 100 ਫੁੱਟ ਹੇਠਾਂ ਡਿੱਗ ਗਈ ਜਦੋਂ ਉਹ ਸ੍ਰੀਨਗਰ ਵੱਲ ਜਾ ਰਹੀ ਸੀ । ਬਸ ਦੇ ਇਸ ਤਰ੍ਹਾਂ ਇਕਦਮ ਡਿੱਗਣ ਕਾਰਨ 15 ਦੇ ਕਰੀਬ ਸਵਾਰੀਆਂ ਦੀ ਮੌਤ ਹੋ ਗਈ ਹੈ ਤੇ ਵੱਡੀ ਗਿਣਤੀ ਵਿਚ ਸਵਾਰੀਆਂ ਗੰਭੀਰ ਜਖਮੀ (Seriously injured) ਵੀ ਹੋ ਗਈਆਂ ਹਨ । ਸੜਕ ਹਾਦਸੇ ਵਿਚ ਜਖਮੀ ਸਵਾਰੀਆਂ ਦਾ ਇਲਾਜ ਊਧਮਪੁਰ ਵਿਖੇ ਹਸਪਤਾਲ ਵਿਖੇ ਡਾਕਟਰਾਂ ਦੀਆਂ ਟੀਮਾਂ ਵਲੋਂ ਕੀਤਾ ਜਾ ਰਿਹਾ ਹੈ । ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ ।

Leave a Comment

Your email address will not be published. Required fields are marked *

Scroll to Top