ਥਾਣਾ ਲਾਹੌਰੀ ਗੇਟ ਪੁਲਸ ਨੇ ਕੀਤਾ ਟਰੱਕ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ
ਪਟਿਆਲਾ, 12 ਅਗਸਤ () : ਥਾਣਾ ਲਾਹੌਰੀ ਗੇਟ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਅਨਵਰ ਅਲੀ ਪੁੱਤਰ ਛੋਟੂ ਖਾਨ ਵਾਸੀ ਪਿੰਡ ਜਲਬੇੜਾ ਜਿ਼ਲਾ ਕੁਰੂਕਸ਼ੇਰ ਹਰਿਆਣਾ ਦੀ ਸਿ਼ਕਾਇਤ ਦੇ ਅਧਾਰ ਤੇ ਟਰੱਕ ਦੇ ਅਣਪਛਾਤੇ ਡਰਾਈਵਰ ਵਿਰੁੱਧ ਧਾਰਾ 281, 125, 324 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਨਵਰ ਅਲੀ ਨੇ ਦੱਸਿਆ ਕਿ 10 ਅਗਸਤ ਨੂੰ ਉਸਦਾ ਜਾਣਕਾਰ ਰੋਹਿਤ ਬਾਂਸਲ ਪੁੱਤਰ ਵਿਨੈ ਬਾਂਸਲ ਵਾਸੀ ਸੂਦਾ ਗਲੀ ਲਾਹੌਰੀ ਗੇਟ ਪਟਿਆਲਾ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਟਰੱਕ ਯੂਨੀਅਨ ਪਟਿਆਲਾ ਦੇ ਕੋਲ ਜਾ ਰਿਹਾ ਸੀ ਤਾਂ ਟਰੱਕ ਦੇ ਅਣਪਛਾਤੇ ਡਰਾਈਵਰ ਨੇ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਟਰੱਕ ਲਿਆ ਕੇ ਰੋਹਿਤ ਬਾਂਸਲ ਵਿਚ ਮਾਰਿਲਆ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂਕਰ ਦਿੱਤੀ ਹੈ।