earthquake

ਜਾਪਾਨ ਵਿੱਚ ਭੂਚਾਲ ਕਾਰਨ ਜਾਰੀ ਹੋਈ ਸੁਨਾਮੀ ਦੀ ਚਿਤਾਵਨੀ

ਟੋਕੀਓ, 20 ਅਪ੍ਰੈਲ 2026 : ਵਿਦੇਸ਼ੀ ਮੁਲਕ ਜਾਪਾਨ (Japan) ਵਿਚ ਹਾਲ ਹੀ ਵਿਚ ਆਏ ਜਬਰਦਸਤ ਭੂਚਾਲ ਦੇ ਚਲਦਿਆਂ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀ ਤੀਬਰਤਾ ਸੀ ਭੂਚਾਲ ਦੀ

ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੇ ਉੱਤਰੀ ਹਿੱਸੇ ਵਿੱਚ ਸੋਮਵਾਰ ਨੂੰ ਭੂਚਾਲ (Earthquake) ਦੇ ਜੋ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਦੀ ਤੀਬਰਤਾ ਰਿਕਟਰ ਪੈਮਾਨੇ `ਤੇ 7.4 ਮਾਪੀ ਗਈ ਹੈ । ਭੂਚਾਲ ਤੋਂ ਬਾਅਦ ਜਾਪਾਨ ਦੇ ਮੌਸਮ ਵਿਭਾਗ (Meteorological Department) ਨੇ ਸੁਨਾਮੀ ਦੀ ਸੰਭਾਵਨਾ ਜਤਾਉਂਦੇ ਹੋਏ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ । ਭੂਚਾਲ ਦੇ ਕਾਰਨ ਟੋਕੀਓ ਅਤੇ ਓਮੋਰੀ ਦੇ ਵਿਚਕਾਰ ਬੁਲੇਟ ਟ੍ਰੇਨ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ ਅਤੇ ਬਿਜਲੀ ਕੰਪਨੀਆਂ ਪ੍ਰਮਾਣੂ ਪਲਾਂਟਾਂ ਸਮੇਤ ਆਪਣੀਆਂ ਸਹੂਲਤਾਂ ਦੀ ਜਾਂਚ ਕਰ ਰਹੀਆਂ ਹਨ।

Leave a Comment

Your email address will not be published. Required fields are marked *

Scroll to Top