borewell

40 ਫੁੱਟ ਡੂੰਘੇ ਬੋਰਵੈਲ ਵਿਚ ਡਿੱਗਿਆ ਵਿਅਕਤੀ 10 ਘੰਟੇ ਬਾਅਦ ਕੱਢਿਆ ਸੁਰੱਖਿਅਤ

ਉਤਰਾਖੰਡ, 25 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਹਰਿਦੁਆਰ ਜਿਲਾ ਵਿਖੇ 40 ਫੁੱਟ ਡੂੰਘੇ ਬੋਰਵੈਲ (Borewell) ਵਿਚ ਡਿੱਗੇ ਵਿਅਕਤੀ ਨੂੰ 10 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਜਿਲਾ ਹਰਿਦੁਆਰ (District Haridwar) ਵਿਖੇ ਸਿਆਮਪੁਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਕਾਂਗੜੀ ਵਿਖੇ ਬੋਰਵੈਲ ‘ਤੇ ਕੰਮ ਕਰਦੇ ਸਮੇਂ ਬੋਰਵੈਲ ਵਿਚ ਹੀ ਡਿੱਗੇ ਵਿਅਕਤੀ ਨੂੰ ਐਸ. ਡੀ. ਆਰ. ਐਫ. (S. D. R. F.) ,ਐਨ. ਡੀ. ਆਰ. ਐਫ., ਪੁਲਸ ਤੇ ਫਾਇਰ ਸਰਵਿਸ ਟੀਮਾਂ ਵਲੋਂ ਅਖੀਰਕਾਰ 10 ਘੰਟਿਆਂ ਬਾਅਦ ਜਿਸ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਦਾ ਨਾਮ ਮਨੋਹਰ ਹੈ ।

ਕੀ ਆਖਿਆ ਐਨ. ਡੀ. ਆਰ. ਐਫ. ਟੀਮ ਕਮਾਂਡਰ ਨੇ

ਐਨ. ਡੀ. ਆਰ. ਐਫ. (N. D. R. F.) ਟੀਮ ਦੇ ਕਮਾਂਡਰ ਤਿਰਪਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 11 : 45 ਵਜੇ ਆਫ਼ਤ ਕੰਟਰੋਲ ਰੂਮ ਤੋਂ ਸੂਚਨਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਸਿਰਫ਼ 25 ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਗਈ । ਸ਼ੁਰੂ ਵਿੱਚ, ਟੀਮਾਂ ਨੇ ਆਪਣੇ ਹੱਥਾਂ ਨਾਲ ਆਦਮੀ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਪਰ ਅਸਫਲ ਰਹੀਆਂ। ਫਿਰ ਇੱਕ ਜੇ. ਸੀ. ਬੀ. ਮਸ਼ੀਨ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਖੁਦਾਈ ਸ਼ੁਰੂ ਕੀਤੀ ਗਈ ਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਮਨੋਹਰ ਨੂੰ ਆਖਰਕਾਰ ਸੁਰੱਖਿਅਤ ਬਾਹਰ ਕੱਢਿਆ ਗਿਆ ।

Leave a Comment

Your email address will not be published. Required fields are marked *

Scroll to Top