Bhagwant

ਹਰਿਆਣਾ ਨੇ ਭਾਖੜਾ ਡੈਮ ਤੋਂ ਪ੍ਰਾਪਤ ਪਾਣੀ ਦੀ ਕੀਤੀ ਹੈ ਸਹੀ ਵਰਤੋਂ : ਮੁੱਖ ਮੰਤਰੀ

ਚੰਡੀਗੜ੍ਹ, 29 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਕਿ ਹਰਿਆਣਾ ਵਲੋਂ ਇਸ ਵਾਰ ਭਾਖੜਾ ਡੈਮ ਤੋੋ ਪ੍ਰਾਪਤ ਪਾਣੀ ਦੀ ਸਹੀ ਵਰਤੋਂ ਕੀਤੀ ਗਈ ਹੈ ।

ਕਿੰਨੇ ਪ੍ਰਤੀਸ਼ਤ ਪਾਣੀ ਦੀ ਕੀਤੀ ਹੈ ਵਰਤੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਲੋਂ ਜੋ ਦਾਅਵਾ ਕੀਤਾ ਗਿਆ ਹੈ ਕਿ ਹਰਿਆਣਾ ਨੇ ਇਸ ਵਾਰ ਭਾਖੜਾ ਡੈਮ ਤੋਂ ਪ੍ਰਾਪਤ ਪਾਣੀ ਦੀ ਸਹੀ ਵਰਤੋਂ ਕੀਤੀ ਹੈ ਦੇ ਚਲਦਿਆਂ ਹਰਿਆਣਾ ਨੇ ਹੁਣ ਤੱਕ ਸਿਰਫ 70 ਫੀਸਦੀ ਪਾਣੀ ਦੀ ਵਰਤੋਂ ਕੀਤੀ ਹੈ । ਹਰਿਆਣਾ ਆਪਣੇ ਪਾਣੀ ਦੀ ਸਹੀ ਵਰਤੋਂ ਕਰ ਰਿਹਾ ਹੈ । ਉਨ੍ਹਾਂ ਨੂੰ 21 ਮਈ ਤੱਕ ਪਾਣੀ ਮਿਲੇਗਾ। ਹਰਿਆਣਾ ਨੇ ਇੱਕ ਵੀ ਬੂੰਦ ਵਾਧੂ ਨਹੀਂ ਵਰਤੀ ਹੈ । ਅਸੀਂ ਉਨ੍ਹਾਂ ਨੂੰ ਇਸ ਬਾਰੇ ਪੱਤਰ ਲਿਖ ਕੇ ਲਗਾਤਾਰ ਚੇਤਾਵਨੀ ਦਿੰਦੇ ਆ ਰਹੇ ਹਾਂ।

ਨਹਿਰਾਂ ਵਿਚ ਛੱਡਿਆ ਜਾ ਰਿਹਾ ਇਸ ਵਾਰ 1 ਮਈ ਤੋਂ ਪਾਣੀ

ਇਸ ਦੌਰਾਨ ਇਸ ਵਾਰ 1 ਮਈ ਤੋਂ ਨਹਿਰਾਂ ‘ਚ ਪਾਣੀ ਛੱਡਿਆ ਜਾ ਰਿਹਾ ਹੈ । 25,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ । ਇਸ ਦੇ ਨਾਲ ਹੀ, ਪੰਜਾਬ ‘ਚ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਜਾਰੀ ਰਹੇਗੀ । ਇਸ ਸਮੇਂ ਦੌਰਾਨ, ਕਿਸਾਨਾਂ ਨੂੰ ਨਹਿਰਾਂ ਤੋਂ ਪਾਣੀ ਅਤੇ ਅੱਠ ਘੰਟੇ ਬਿਜਲੀ ਸਪਲਾਈ ਮਿਲੇਗੀ । ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਇਹ ਯਕੀਨੀ ਬਣਾਉਣ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਗਰੰਟੀਆਂ ਪੂਰੀਆਂ ਹੋਣ ।

ਧਰਤੀ ਹੇਠਲੇ ਪਾਣੀ ਦੀ ਵਰਤੋਂ ਘਟਾ ਕੇ ਨਹਿਰੀ ਸਿੰਚਾਈ ਨੂੰ ਖੇਤਾਂ ਤੱਕ ਪਹੁੰਚਾਉਣ ਦਾ ਟੀਚਾ

ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਧਰਤੀ ਹੇਠਲੇ ਪਾਣੀ (Groundwater) ਦੀ ਵਰਤੋਂ ਘਟਾ ਕੇ ਨਹਿਰੀ ਸਿੰਚਾਈ ਨੂੰ ਹਰ ਖੇਤ ਤੱਕ ਪਹੁੰਚਾਉਣਾ ਹੈ । ਉਨ੍ਹਾਂ ਦੱਸਿਆ ਕਿ ਸਿੰਚਾਈ ਢਾਂਚੇ ਲਈ 6700 ਕਰੋੜ ਦਾ ਨਿਵੇਸ਼ ਕੀਤਾ ਗਿਆ ਹੈ। 14,000 ਕਿੱਲੋਮੀਟਰ ਨਵੀਆਂ ਪਾਈਪਲਾਈਨਾਂ ਅਤੇ ਇਸੇ ਸੀਜ਼ਨ ਵਿੱਚ ਬਣੀਆਂ 4000 ਕਿਲੋ ਮੀਟਰ ਨਵੀਆਂ ਨਹਿਰਾਂ ਸਦਕਾ 1 ਮਈ ਤੋਂ ਨਹਿਰਾਂ ‘ਚ ਪੂਰਾ ਪਾਣੀ ਛੱਡਿਆ ਜਾਵੇਗਾ ।

ਝੋਨੇ ਦੀ ਬਿਜਾਈ ਨੂੰ ਵੰਡਿਆ ਗਿਆ ਹੈ ਚਾਰ ਜੋਨਾਂ ਵਿਚ

ਮੁੱਖ ਮੰਤਰੀ (Chief Minister) ਦੇ ਮੁਤਾਬਕ ਫਾਜਿਲਕਾ ਤੇ ਅਬੋਹਰ ਵਰਗੇ ਟੇਲਾਂ ਤੱਕ ਵੀ 2 ਮਈ ਤੱਕ ਪਾਣੀ ਪਹੁੰਚ ਜਾਵੇਗਾ । ਵਾਟਰ ਰੀਚਾਰਜਿੰਗ ਕੋਸਿ਼ਸ਼ਾਂ ਸਦਕਾ ਧਰਤੀ ਹੇਠਲਾ ਪਾਣੀ 2 ਤੋਂ 4 ਮੀਟਰ ਉੱਪਰ ਆਇਆ ਹੈ । ਇਸਦੇ ਨਾਲ ਹੀ, ਬਿਜਲੀ ਦੀ ਬਚਤ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਝੋਨੇ ਦੀ ਬਿਜਾਈ ਨੂੰ 4 ਜ਼ੋਨਾਂ ‘ਚ ਵੰਡਿਆ ਗਿਆ ਹੈ । ਉਨ੍ਹਾਂ ਦੱਸਿਆ ਕਿ 15 ਮਈ ਨੂੰ ਸਿੱਧੀ ਬਿਜਾਈ, 1 ਜੂਨ ਤੋਂ ਪੜਾਅਵਾਰ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ । ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਆਸਟ੍ਰੇਲੀਆ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ।

 

Leave a Comment

Your email address will not be published. Required fields are marked *

Scroll to Top